ਨਵੀਂ ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਸੱਪਸ਼ਟ ਕੀਤਾ ਹੈ ਕਿ ਦਿੱਲੀ ਵਿੱਚ ਮੁੜ ਤੋਂ ਲੌਕਡਾਊਨ ਬਿਲਕੁਲ ਨਹੀਂ ਲੱਗੇਗਾ। ਉਨ੍ਹਾਂ ਨੇ ਬਾਜ਼ਾਰ ਬੰਦ ਰਹਿਣ ਦੇ ਸੰਕੇਤ ਦਿੱਤੇ ਹਨ।
ਜੈਨ ਨੇ ਇਸ ਗੱਲ ਦੀ ਪੁਸ਼ਟੀ ਉਸ ਵੇਲੇ ਕੀਤੀ ਜਦੋਂ ਪੱਤਰਕਾਰਾਂ ਨੇ ਦਿੱਲੀ ਵਿੱਚ ਮੁੜ ਤੋਂ ਲੌਕਡਾਊਨ ਲੱਗਣ ਦਾ ਸਵਾਲ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਥੇ ਲੌਕਡਾਊਨ ਦੀ ਜ਼ਰੂਰਤ ਨਹੀਂ ਹੈ। ਜਨਤਕ ਪੱਧਰ ਦੀ ਜ਼ਰੂਰ ਕੁਝ ਸਖ਼ਤੀ ਕੀਤੀ ਜਾਵੇਗੀ।