ਪੰਜਾਬ

punjab

ETV Bharat / bharat

ਇਸ ਮੀਟਿੰਗ ਦੇ ਕੋਈ ਸਾਰਥਕ ਨਤੀਜੇ ਨਿਕਲਣ ਦੀ ਆਸ ਨਹੀਂ: ਕਿਸਾਨ ਆਗੂ

ਅੱਜ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਿਸਾਨ ਜਥੇਬੰਦੀਆਂ ਦੀ ਕੇਂਦਰੀ ਮੰਤਰੀਆਂ ਨਾਲ ਬੈਠਕ ਜਾਰੀ ਹੈ। ਬੈਠਕ ਵਿੱਚ 29 ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਹੈ। ਇਸ ਬੈਠਕ ਵਿੱਚ ਜਾਣ ਤੋਂ ਪਹਿਲਾਂ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਫ਼ੋਟੋ
ਫ਼ੋਟੋ

By

Published : Nov 13, 2020, 12:38 PM IST

ਨਵੀਂ ਦਿੱਲੀ: ਦਿੱਲੀ ਦੇ ਵਿਗਿਆਨ ਭਵਨ ਵਿੱਚ ਕਿਸਾਨ ਜਥੇਬੰਦੀਆਂ ਦੀ ਕੇਂਦਰੀ ਮੰਤਰੀਆਂ ਨਾਲ ਬੈਠਕ ਜਾਰੀ ਹੈ। ਬੈਠਕ ਵਿੱਚ 29 ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਹੈ। ਇਸ ਬੈਠਕ ਵਿੱਚ ਜਾਣ ਤੋਂ ਪਹਿਲਾਂ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਬੀਕੇਯੂ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਨੇ ਕਿਹਾ ਕਿ ਉਹ ਅੱਜ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰਨ ਲਈ ਆਏ ਹੋਏ ਹਨ ਪਰ ਉਨ੍ਹਾਂ ਨੂੰ ਇਸ ਗੱਲਬਾਤ ਵਿੱਚ ਕੁਝ ਸਾਰਥਕ ਨਤੀਜੇ ਨਿਕਲਣ ਦੀ ਆਸ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲੀਂ ਜਦੋਂ ਉਹ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕਰਨ ਲਈ ਆਏ ਸਨ, ਉਦੋਂ ਉਨ੍ਹਾਂ ਨੇ ਇਸ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਸੀ।

ਵੀਡੀਓ

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੀਟਿੰਗ ਬਾਈਕਾਟ ਕਰਨ ਉਪਰੰਤ ਖੇਤੀ ਮੰਤਰੀ ਦੇ ਸਕੱਤਰ ਨੂੰ ਆਪਣਾ ਇੱਕ ਮੰਗ ਪੱਤਰ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਹੱਕੀ ਮੰਗਾਂ ਬਾਰੇ ਦੱਸਿਆ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕੇਂਦਰ ਨੇ ਮੁੜ ਤੋਂ ਮੀਟਿੰਗ ਸੱਦੀ ਹੈ ਇਸ ਵਿੱਚ ਉਨ੍ਹਾਂ ਮੰਗਾਂ ਨੂੰ ਲੈ ਕੇ ਕੋਈ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੰਜੀਦ ਹੁੰਦੀ ਤਾਂ ਉਹ ਇਸ ਮੀਟਿੰਗ ਦੇ ਸੱਦੇ ਵਿੱਚ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਵੀ ਪਰਪੋਜ਼ਲ ਜ਼ਰੂਰ ਭੇਜਦੀ।

ਉਨ੍ਹਾਂ ਕਿਹਾ ਕਿ ਦੇਸ਼ ਦੇ ਮਾਹੌਲ ਨੂੰ ਸਹੀ ਕਰਨ ਲਈ ਸਰਕਾਰ ਨੂੰ ਪਹਿਲਾਂ ਪੌਜ਼ੀਟਿਵ ਕਦਮ ਚੁਕਣੇ ਚਾਹੀਦੇ ਹਨ। ਜੇਕਰ ਪਹਿਲਾਂ ਉਹ ਰੇਲ ਗੱਡੀਆਂ ਚਲਾ ਕੇ ਮੀਟਿੰਗ ਨੂੰ ਬੁਲਾਉਂਦੇ ਤਾਂ ਹੀ ਪੌਜ਼ੀਟਿਵ ਹੁੰਦਾ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਦੋ ਹੀ ਮੰਤਰੀ ਹਨ ਰੇਲ ਤੇ ਖੇਤੀ ਮੰਤਰੀ। ਇਸ ਤੋਂ ਸਾਫ਼ ਲੱਗ ਰਿਹਾ ਹੈ ਕਿ ਪਹਿਲਾਂ ਮੁੱਦਾ ਰੇਲ ਦਾ ਹੀ ਚੁਕਿਆ ਜਾਵੇਗਾ ਕਿ ਰੇਲ ਨੂੰ ਚਲਾਉਣਾ ਹੈ ਜਾਂ ਨਹੀਂ। ਇਸ ਲਈ ਉਮੀਦ ਨਹੀਂ ਹੈ ਕਿ ਇਸ ਮੀਟਿੰਗ ਦਾ ਕੋਈ ਸਾਰਥਕ ਸਿੱਟਾ ਨਿਕਲੇਗਾ।

ABOUT THE AUTHOR

...view details