ਨਵੀਂ ਦਿੱਲੀ : ਕੇਂਦਰ ਦੇ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਵਿਰੋਧ 26 ਨਵੰਬਰ ਨੂੰ ਬਾਹਰੀ ਦਿੱਲੀ ਦੀ ਟਿੱਕਰੀ ਬਾਰਡਰ ਤੋਂ ਸ਼ੁਰੂ ਹੋਇਆ ਸੀ। ਹੁਣ ਇਕ ਦਿਨ ਬਾਅਦ ਯਾਨੀ ਕੱਲ 26 ਮਈ ਨੂੰ ਪੂਰੇ 6 ਮਹੀਨੇ ਹੋਣ ਜਾ ਰਹੇ ਹਨ। ਕਿਸਾਨ ਕਹਿ ਰਹੇ ਹਨ, ਇੱਥੇ ਕੋਰੋਨਾ ਨਹੀਂ ਹੈ।
ਟਿੱਕਰੀ ਬਾਰਡਰ 'ਤੇ 26 ਮਈ ਦੇ ਪ੍ਪ੍ਰਰੋਗਰਾਮ ਲਈ ਕਿਸਾਨ ਪੱਬਾ-ਭਾਰ
ਕੇਂਦਰ ਦੇ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਵਿਰੋਧ 26 ਨਵੰਬਰ ਨੂੰ ਬਾਹਰੀ ਦਿੱਲੀ ਦੀ ਟਿੱਕਰੀ ਬਾਰਡਰ ਤੋਂ ਸ਼ੁਰੂ ਹੋਇਆ ਸੀ। ਹੁਣ ਇਕ ਦਿਨ ਬਾਅਦ ਯਾਨੀ 26 ਮਈ ਨੂੰ ਪੂਰੇ 6 ਮਹੀਨੇ ਹੋਣ ਜਾ ਰਹੇ ਹਨ। ਕਿਸਾਨ ਕਹਿ ਰਹੇ ਹਨ, ਇੱਥੇ ਕੋਰੋਨਾ ਨਹੀਂ ਹੈ।
ਤੁਸੀਂ ਵੇਖ ਸਕਦੇ ਹੋ ਕਿਵੇਂ ਕਿਸਾਨੀ ਦੀ ਭੀੜ ਟਿੱਕਰੀ ਬਾਰਡਰ 'ਤੇ ਇਕੱਠੀ ਹੁੰਦੀ ਹੈ। ਉਹ ਹੱਥਾਂ ਵਿੱਚ ਝੰਡਾ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਹ ਸਰਕਾਰ ਪ੍ਰਤੀ ਆਪਣਾ ਵਿਰੋਧ ਜ਼ਾਹਰ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸੰਘਰਸ਼ ਉਦੋਂ ਤੱਕ ਵਾਪਸ ਨਹੀਂ ਲਵਾਂਗੇ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਿਆ ਜਾਂਦਾ।
ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਕਿਸਾਨਾਂ ਨੇ ਕਿਹਾ ਕਿ ਇਥੇ ਕੋਈ ਕੋਰੋਨਾ ਨਹੀਂ। ਇਥੇ ਕੋਈ ਟੈਸਟ ਨਹੀਂ ਕੀਤਾ ਜਾਂਦਾ। ਸਰਕਾਰ ਨੇ ਜੋ ਕਾਨੂੰਨ ਬਣਾਇਆ ਹੈ ਉਸ ਨੂੰ ਵਾਪਸ ਲੈ ਲਵੇ ਅਸੀਂ ਇਥੋਂ ਚਲੇ ਜਾਵਾਂਗੇ। ਜਦ ਤੱਕ ਕਾਨੂੰਨ ਵਾਪਸ ਨਹੀਂ ਹੁੰਦਾ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।