ਹੈਦਰਾਬਾਦ: 'ਈਟੀਵੀ ਭਾਰਤ' ਵਿੱਚ ਹੋਣਹਾਰ ਪੱਤਰਕਾਰ, ਕੇਰਲ ਡੈਸਕ ਦੀ ਕੰਡੈਂਟ ਐਡੀਟਰ ਨਿਵੇਦਿਤਾ ਸੂਰਜ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਦੋਂ ਕਿ ਉੱਤਰ ਪ੍ਰਦੇਸ਼ ਡੈਸਕ ਦਾ ਇੱਕ ਹੋਰ ਕਰਮਚਾਰੀ ਗੰਭੀਰ ਜ਼ਖ਼ਮੀ ਹੋ ਗਈ। ਇਹ ਹਾਦਸਾ ਸ਼ਨੀਵਾਰ ਸਵੇਰੇ ਹੈਦਰਾਬਾਦ ਦੇ ਹਯਾਥਨਗਰ ਇਲਾਕੇ 'ਚ ਸਥਿਤ ਭਾਗਲਤਾ ਕਾਲੋਨੀ ਨੇੜੇ ਵਾਪਰਿਆ। ਨਿਵੇਦਿਤਾ ਸੂਰਜ (26) ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਸਵੇਰੇ 5 ਵਜੇ ਦਫ਼ਤਰ ਜਾਣ ਲਈ ਘਰੋਂ ਨਿਕਲੀਆਂ ਸੀ। ਸੜਕ ਪਾਰ ਕਰਦੇ ਸਮੇਂ ਉਹ ਬੱਸ ਪੁਆਇੰਟ ਵੱਲ ਜਾ ਰਹੀਆਂ ਸੀ, ਜਦੋਂ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਨਿਵੇਦਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ।
ETV ਭਾਰਤ ਉੱਤਰ ਪ੍ਰਦੇਸ਼ ਡੈਸਕ ਦੀ ਕੰਟੈਂਟ ਐਡੀਟਰ ਵੀ ਜ਼ਖਮੀ:ਇਸ ਦੌਰਾਨ ਸੋਨਾਲੀ ਚਾਵਰੇ ਮਹਾਰਾਸ਼ਟਰ ਮੂਲ ਦੀ ਅਤੇ ETV ਭਾਰਤ ਉੱਤਰ ਪ੍ਰਦੇਸ਼ ਡੈਸਕ ਦੀ ਕੰਟੈਂਟ ਐਡੀਟਰ, ਜੋ ਉਸ ਦੇ ਨਾਲ ਸੀ, ਉਸ ਵੀ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
Nivedita Sooraj journalist of ETV Bharat passes away ਕਾਰ ਚਾਲਕ ਹੋਇਆ ਫਰਾਰ:ਇਸ ਦੁਖਦਾਈ ਹਾਦਸੇ ਦੌਰਾਨ ਨਿਵੇਦਿਤਾ ਸੂਰਜ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਕਾਰ ਚਾਲਕ ਫਰਾਰ ਹੋ ਗਿਆ। ਟੱਕਰ ਲੱਗਣ 'ਤੇ ਕਾਰ ਡਿਵਾਈਡਰ ਨਾਲ ਟਕਰਾ ਕੇ ਉਲਟ ਦਿਸ਼ਾ 'ਚ ਜਾ ਕੇ ਪਲਟ ਗਈ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਹਯਾਤ ਨਗਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਤਵਾਰ ਸਵੇਰੇ 9:30 ਵਜੇ ਅੰਤਿਮ ਸਸਕਾਰ:ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਤ੍ਰਿਸ਼ੂਰ 'ਚ ਘਰ ਲਿਆਂਦਾ ਗਿਆ। ਨਿਵੇਦਿਤਾ ਸੂਰਜ ਅਤੇ ਬਿੰਦੂ ਦੀ ਧੀ ਹੈ ਜੋ ਤ੍ਰਿਸੂਰ ਜ਼ਿਲੇ ਦੇ ਪਡਿਉਰ ਵਿੱਚ ਰਹਿੰਦੇ ਹਨ। ਸ਼ਿਵਪ੍ਰਸਾਦ ਉਸਦਾ ਭਰਾ ਹੈ। ਉਹ ਇੱਕ ਗ੍ਰੈਜੂਏਟ ਵਿਦਿਆਰਥੀ ਹੈ। ਮਈ 2021 ਨੂੰ, ਨਿਵੇਦਿਤਾ ਨੇ ਈਟੀਵੀ ਭਾਰਤ ਵਿੱਚ ਇੱਕ ਕੰਟੈਂਟ ਐਡੀਟਰ ਦੇ ਰੂਪ ਵਿੱਚ ਸ਼ਾਮਿਲ ਹੋਈ ਸੀ। ਨਿਵੇਦਿਤਾ ਨੇ ਰਿਪੋਟਰ ਟੀਵੀ ਦੇ ਤ੍ਰਿਸ਼ੂਰ ਬਿਉਰੋ ਵਿੱਚ ਵੀ ਕੰਮ ਕੀਤਾ ਸੀ। ਨਿਵੇਦਿਤਾ ਦਾ ਅੰਤਿਮ ਸਸਕਾਰ ਐਤਵਾਰ ਸਵੇਰੇ 9:30 ਵਜੇ ਨਿਵਾਸ ਸਥਾਨ ਪਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ:Landslide in Dhanbad: ਧਨਬਾਦ 'ਚ ਜ਼ਮੀਨ ਖਿਸਕਣ ਨਾਲ ਦਹਿਸ਼ਤ ਦਾ ਮਾਹੌਲ