ਹੈਦਰਾਬਾਦ: ਦੇਸ਼ ਵਿੱਚ ਟੋਲ ਪਲਾਜ਼ਿਆਂ ਨੂੰ ਲੈ ਕੇ ਸਿਆਸਤ ਤੇ ਆਮ ਜਨਤਾ ਅਕਸਰ ਹੀ ਆਪਣਾ ਰੋਸ ਜ਼ਾਹਿਰ ਕਰਦੀ ਰਹਿੰਦੀ ਹੈ, ਪਰ ਹੁਣੇ ਹੀ ਕੇਂਦਰ ਸਰਕਾਰ ਵੱਲੋਂ ਇੱਕ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਇਲੈਕਟ੍ਰਿਕ ਟੋਲ ਪਲਾਜ਼ਾ ਸਿਸਟਮ ਸ਼ੁਰੂ ਹੋਣ ਨਾਲ ਟੋਲ ਪੁਆਇੰਟਾਂ 'ਤੇ ਲੱਗਣ ਵਾਲੇ ਸਮੇਂ 'ਚ ਵੀ ਕਾਫੀ ਕਮੀ ਆਈ ਹੈ। ਪਰ ਜਲਦੀ ਹੀ ਤੁਹਾਨੂੰ ਇਨ੍ਹਾਂ ਟੋਲ ਪਲਾਜ਼ਿਆਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਹੁਣ ਟੋਲ ਪਲਾਜ਼ਿਆਂ ਨੂੰ ਲੈ ਕੇ ਕੇਂਦਰ ਸਰਕਾਰ ਆਪਣੇ ਕਦਮ ਹੋਰ ਵੀ ਜ਼ਿਆਦਾ ਅੱਗੇ ਵਧਾ ਰਹੀ ਹੈ, ਜਿਸ ਤਹਿਤ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਹੁਣ ਜੀ.ਪੀ.ਐਸ ਤਕਨੀਕ ਰਾਹੀਂ ਟੋਲ ਵਸੂਲਣ ਦੀ ਤਿਆਰੀ ਕਰ ਰਹੀ ਹੈ। ਜਿਸ ਤਹਿਤ ਹੁਣ ਟੋਲ ਵਸੂਲੀ ਲਈ ਜੀ.ਪੀ.ਐਸ ਸਿਸਟਮ ਲਾਗੂ ਹੋਣ ਤੋਂ ਬਾਅਦ ਟੋਲ ਬਲਾਕ ਹਟਾ ਦਿੱਤੇ ਜਾਣਗੇ ਤੇ ਲੋਕਾਂ ਨੂੰ ਹੁਣ ਰਾਸ਼ਟਰੀ ਰਾਜਮਾਰਗ 'ਤੇ ਟੋਲ ਪਲਾਜ਼ਿਆਂ 'ਤੇ ਨਹੀਂ ਰੁਕਣਾ ਪਵੇਗਾ।