ਪੰਜਾਬ

punjab

ETV Bharat / bharat

Afghanistan: ਗੁਰਦੁਆਰਾ ਸਾਹਿਬ ’ਚ ਮੁੜ ਲਗਾਇਆ ਗਿਆ ਨਿਸ਼ਾਨ ਸਾਹਿਬ - ਅਫਗਾਨਿਸਤਾਨ

ਅਫਗਾਨਿਸਤਾਨ (Afghanistan) ’ਚ ਤਾਲਿਬਾਨ ਵੱਲੋਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਚੱਲਦੇ ਤਾਲਿਬਾਨ ਨੇ ਪਵਿੱਤਰ ਨਿਸ਼ਾਨ ਸਾਹਿਬ ਨੂੰ ਉਤਾਰ ਦਿੱਤਾ ਸੀ।

Afghanistan: ਗੁਰਦੁਆਰਾ ਸਾਹਿਬ ’ਚ ਮੁੜ ਲਗਾਇਆ ਗਿਆ ਨਿਸ਼ਾਨ ਸਾਹਿਬ
Afghanistan: ਗੁਰਦੁਆਰਾ ਸਾਹਿਬ ’ਚ ਮੁੜ ਲਗਾਇਆ ਗਿਆ ਨਿਸ਼ਾਨ ਸਾਹਿਬ

By

Published : Aug 7, 2021, 1:54 PM IST

ਚੰਡੀਗੜ੍ਹ: ਅਫਗਾਨਿਸਤਾਨ (Afghanistan) ਦੇ ਪਕਟੀਆ ਸੂਬੇ ਵਿੱਚ ਸਥਿਤ ਚਮਕਾਨੀ (Chamkani) ਖੇਤਰ ਵਿਖੇ ਗੁਰਦੁਆਰਾ ਥਾਲਾ ਸਾਹਿਬ ਚ ਮੁੜ ਤੋਂ ਨਿਸ਼ਾਨ ਸਾਹਿਬ (Nishan Sahib restored) ਨੂੰ ਲਗਾ ਦਿੱਤਾ ਗਿਆ ਹੈ। ਦੱਸ ਦਈਏ ਕਿ ਤਾਲਿਬਾਨ ਵੱਲੋਂ ਗੁਰਦੁਆਰਾ ਥਾਲਾ ਸਾਹਿਬ (Gurudwara Tahla Sahib) ਦੀ ਛੱਤ ਤੋਂ ਸਿੱਖਾਂ ਦਾ ਪਵਿੱਤਰ ਨਿਸ਼ਾਨ ਸਾਹਿਬ ਉਤਾਰ ਦਿੱਤਾ ਗਿਆ ਸੀ।

Afghanistan: ਗੁਰਦੁਆਰਾ ਸਾਹਿਬ ’ਚ ਮੁੜ ਲਗਾਇਆ ਗਿਆ ਨਿਸ਼ਾਨ ਸਾਹਿਬ

ਦੱਸ ਦਈਏ ਕਿ ਅਫਗਾਨਿਸਤਾਨ ’ਚ ਤਾਲਿਬਾਨ ਵੱਲੋਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਚੱਲਦੇ ਤਾਲਿਬਾਨ ਨੇ ਪਵਿੱਤਰ ਨਿਸ਼ਾਨ ਸਾਹਿਬ ਨੂੰ ਉਤਾਰ ਦਿੱਤਾ ਸੀ। ਇਸ ਮਾਮਲੇ ਤੋਂ ਬਾਅਦ ਸਿੱਖ ਭਾਈਚਾਰੇ ਚ ਭਾਰੀ ਰੋਸ ਪਾਇਆ ਜਾ ਰਿਹਾ ਸੀ।

ਮੁੜ ਤੋਂ ਵਧਿਆ ਤਾਲਿਬਾਨ ਦਾ ਅੱਤਵਾਦ

ਫਿਲਹਾਲ ਗੁਰਦੁਆਰਾ ਥਾਲਾ ਸਾਹਿਬ ਵਿਖੇ ਮੁੜ ਤੋਂ ਨਿਸ਼ਾਨ ਸਾਹਿਬ ਨੂੰ ਲਗਾ ਦਿੱਤਾ ਗਿਆ ਹੈ। ਕਾਬਿਲੇਗੌਰ ਹੈ ਕਿ ਅਫਗਾਨਿਸਤਾਨ (Afghanistan) ਚ ਤਾਲਿਬਾਨ ਦਾ ਅੱਤਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਦੇ ਚੱਲਦੇ ਤਾਲਿਬਾਨ ਵੱਲੋਂ ਦੂਜੇ ਧਰਮਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਇਹ ਵੀ ਪੜੋ: ਤਾਲਿਬਾਨ ਦੇ ਨਿਸ਼ਾਨੇ 'ਤੇ ਗੁਰੂ ਘਰ, ਗੁਰਦੁਆਰਾ ਸਾਹਿਬ ‘ਚ ਕੀਤੀ ਇਹ ਹਰਕਤ..

ABOUT THE AUTHOR

...view details