ਨਵੀਂ ਦਿੱਲੀ: ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਂਗਰਸ ਦੇ ਸੰਸਦ ਮੈਂਬਰਾਂ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਦਾ ਜਵਾਬ ਦਿੰਦੇ ਹੋਏ ਕਾਂਗਰਸ ਉੱਤੇ ਤੰਜ ਕੱਸਿਆ ਹੈ। ਲੋਕ ਸਭਾ 'ਚ 2023-24 ਦੇ ਬਜਟ 'ਤੇ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ, 'ਓਏ, ਭ੍ਰਿਸ਼ਟਾਚਾਰ ਦੇ ਸਿਖਰ ਉੱਤੇ ਬੈਠੀ ਕਾਂਗਰਸ ਭ੍ਰਿਸ਼ਟਾਚਾਰ ਦੀ ਗੱਲ ਕਰ ਰਹੀ ਹੈ, ਉਨ੍ਹਾਂ ਕਾਂਗਰਸ ਨੂੰ ਡੇਟੋਲ ਨਾਲ ਆਪਣਾ ਮੂੰਹ ਸਾਫ਼ ਕਰਨ ਦੀ ਸਲਾਹ ਦਿੱਤੀ। ਵਿੱਤ ਮੰਤਰੀ ਸੀਤਾਰਮਨ ਨੇ ਇਹ ਗੱਲ ਹਿਮਾਚਲ 'ਚ ਚੋਣਾਂ ਤੋਂ ਬਾਅਦ ਵੈਟ ਵਧਾਉਣ ਤੋਂ ਬਾਅਦ ਸਦਨ 'ਚ ਕਹੀ।
ਦਰਅਸਲ ਕਾਂਗਰਸ ਨੇ ਹਿਮਾਚਲ 'ਚ ਸਰਕਾਰ ਬਣਦੇ ਹੀ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਵਧਾ ਦਿੱਤਾ ਹੈ। ਵਿੱਤ ਮੰਤਰੀ ਨੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਨੇ ਹਿਮਾਚਲ 'ਚ ਸੱਤਾ 'ਚ ਆਉਂਦੇ ਹੀ ਡੀਜ਼ਲ 'ਤੇ ਵੈਟ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਇਹ ਕਾਂਗਰਸ ਦਾ ਸੱਭਿਆਚਾਰ ਹੈ ਉਨ੍ਹਾਂ ਅੱਗੇ ਕਾਂਗਰਸ 'ਤੇ ਹਮਲਾ ਕਰਦਿਆਂ ਕਿਹਾ ਕਿ 'ਉਹ ਇਲਜ਼ਾਮ ਲਾਉਣਗੇ, ਸਦਨ ਤੋਂ ਵਾਕਆਊਟ ਕਰਨਗੇ ਪਰ ਗੱਲ ਨਹੀਂ ਸੁਣਨਗੇ'।