ਮੁੰਬਈ: ਮੁੰਬਈ ਵਿੱਚ ਨਿਰਭਯਾ (Mumbai Nirbhya) ਦਾ ਸੰਘਰਸ਼ ਦੌਰਾਨ ਮੌਤ ਦੇ ਨਾਲ ਅੰਤ ਹੋ ਗਿਆ। ਸਾਕੀਨਾਕਾ ਬਲਾਤਕਾਰ ਪੀੜਤਾ (Sakinaka rape victim) ਦੀ ਰਾਜਾਵਾੜੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਘਟਨਾ ਦੇ 24 ਘੰਟਿਆਂ ਵਿਚਕਾਰ ਮੌਤ ਨਾਲ ਲੜਦੇ ਹੋਏ ਆਖਰ ਉਹ ਦਮ ਤੋੜ ਗਈ। ਹਸਪਤਾਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਵੱਧ ਖੂਨ ਵਗਣ ਕਾਰਨ ਇਸ ਬਲਾਤਕਾਰ ਪੀੜਤ ਮਹਿਲਾ ਦੀ ਮੌਤ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ।
ਆਖਰ ਫੇਰ ਸਾਬਤ ਹੋ ਗਿਆ ਮੁੰਬਈ ਹਾਦਸਿਆਂ ਹੀ ਨਹੀਂ ਅਪਰਾਧਾਂ ਦਾ ਸ਼ਹਿਰ ਵੀ ਹੈ। ਦਿੱਲੀ ਦੀ ਘਟਨਾ ਦੇ ਜਖ਼ਮ ਅਜੇ ਭਰੇ ਨਹੀਂ ਸੀ ਕਿ ਸੜ੍ਹਕ ‘ਤੇ ਜਾਂਦੀ ਇੱਕ ਹੋਰ ਮਜਲੂਮ ਮਹਿਲਾ ਮੁੰਬਈ ਵਿੱਚ ਦਰਿੰਦਗੀ ਦਾ ਸ਼ਿਕਾਰ ਹੋ ਗਈ ਤੇ ਉਸ ਦੀ ਮੌਤ ਹੋ ਗਈ। ਵੀਰਵਾਰ ਰਾਤ ਇਸ 30 ਸਾਲਾ ਮਹਿਲਾ ਨਾਲ ਬਲਾਤਕਾਰ (RAPE) ਦੀ ਵਾਰਦਾਤ ਵਾਪਰੀ ਸੀ।
30 ਸਾਲਾ ਮਹਿਲਾ ਰਾਤ ਦੇ ਸਮੇਂ ਬੇਹੋਸ਼ੀ (LADY FOUND UNCONSCIOUS)ਦੀ ਹਾਲਤ ਵਿੱਚ ਮਿਲੀ ਸੀ ਤੇ ਉਸ ਨੂੰ ਮੁੰਬਈ ਦੇ ਰਾਜਾਵਾੜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਮੁੰਬਈ ਪੁਲਿਸ ਦੇ ਸੂਤਰਾਂ ਮੁਤਾਬਕ ਉਸ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ ਹੈ। ਇਸ ਘਟਨਾ ਦੇ ਸਬੰਧ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਇੱਕ ਮੁਲਜਮ ਨੂੰ ਗਿਰਫਤਾਰ ਕੀਤਾ ਗਿਆ ਸੀ ਤੇ ਮਾਮਲੇ ਦੀ ਦੀ ਜਾਂਚ ਚੱਲ ਰਹੀ ਸੀ ਕਿ ਇਸੇ ਦੌਰਾਨ ਬਲਾਤਕਾਰ ਪੀੜਤ ਮਹਿਲਾ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।