ਮੁੰਬਈ : ਮਹਾਰਾਸ਼ਟਰ ਵਿਚ ਮੁੰਬਈ-ਗੋਆ ਹਾਈਵੇਅ ਉਤੇ ਇਕ ਭਿਆਨਕ ਸੜਕ ਹਾਦਸਾ ਹੋਇਆ ਹੈ। ਇਕ ਕਾਰ ਤੇ ਟਰੱਕ ਵਿਚਕਾਰ ਟੱਕਰ ਹੋਣ ਨਾਲ 9 ਲੋਕਾਂ ਦੀ ਮੌਤ ਹੋ ਗਈ ਹੈ।ਮ੍ਰਿਤਕਾਂ ਵਿਚ 3 ਔਰਤਾਂ ਵੀ ਸ਼ਾਮਲ ਹਨ। ਇਹ ਹਾਦਸਾ ਰਾਇਗੜ੍ਹ ਦੇ ਮਾਨਗਾਂਵ ਦੇ ਰੇਪੋਲੀ ਵਿਚ ਹੋਇਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪੂਰੇ ਪਰਖੱਚੇ ਉਡ ਗਏ ਤੇ ਵਿਚ ਸਵਾਰ ਸਾਰੇ ਲੋਕ ਮਾਰੇ ਗਏ। ਇਨ੍ਹਾਂ ਸਵਾਰ ਲੋਕਾਂ ਵਿਚੋਂ ਸਿਰਫ ਇਕ ਬੱਚੀ ਬਚ ਸਕੀ ਜਿਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਪੂਰੀ ਤਰ੍ਹਾਂ ਨੁਕਸਾਨੀ ਗਈ ਕਾਰ :ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਟਰੱਕ ਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋਣ ਨਾਲ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਦੌਰਾਨ ਕਾਰ ਸਵਾਰ ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਰਾਇਗੜ੍ਹ ਜ਼ਿਲ੍ਹੇ ਵਿਚ ਮੁੰਬਈ-ਗੋਆ ਰਾਜਮਾਰਗ ਉਤੇ ਵੀਰਵਾਰ ਸਵੇਰੇ 4.45 ਵਜੇ ਇਹ ਹਾਦਸਾ ਵਾਪਰਿਆ। ਹਾਦਸੇ ਵਿਚ 9 ਲੋਕਾਂ ਦੀ ਮੌਤ ਤੇ ਇਕ ਬੱਚਾ ਜ਼ਖਮੀ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ :ਹਮਲੇ ਤੋਂ ਬਾਅਦ ਬੋਲੇ SGPC ਪ੍ਰਧਾਨ, ਕਿਹਾ- ਸਾਨੂੰ ਮੋਰਚੇ ਨੇ ਸੱਦਿਆ, ਪੰਡਾਲ ਦੇ ਬਾਹਰ ਕੀਤਾ ਮੇੇਰੇ 'ਤੇ ਹਮਲਾ
ਮੁੰਬਈ ਤੋਂ 130 ਕਿਮੀ ਦੀ ਦੂਰੀ ਉਤੇ ਹੋਇਆ ਹਾਦਸਾ :ਇਹ ਹਾਦਸਾ ਮੁੰਬਈ ਤੋਂ 130 ਕਿਮੀ ਤੋਂ ਜ਼ਿਆਦਾ ਦੂਰ ਸਥਿਤ ਰਾਏਗੜ੍ਹ ਦੇ ਰਪੋਲੀ ਪਿੰਡ ਵਿਚ ਸਵੇਰੇ ਹੋਇਆ। ਪੁਲਿਸ ਮੁਖੀ ਸੋਮਨਾਥ ਘਾਗਰੇ ਨੇ ਕਿਹਾ ਕਿ ਪੀੜਤ ਸਾਰੇ ਰਿਸ਼ਤੇਦਾਰ ਵੈਨ ਵਿਚ ਰਤਨਾਗਿਰੀ ਜ਼ਿਲ੍ਹੇ ਦੇ ਗੁਹਾਗਰ ਜਾ ਰਹੇ ਸੀ। ਟਰੱਕ ਮੁੰਬਈ ਵੱਲ ਜਾ ਰਿਹਾ ਸੀ। ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਵਿਚ ਇਕ ਬੱਚੀ, ਤਿੰਨ ਔਰਤਾਂ ਤੇ ਪੰਜ ਪੁਰਸ਼ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚ ਤੇ ਕਾਰਵਾਈ ਸ਼ੁਰੂ ਕਰ ਦਿੱਤੀ।
4 ਸਾਲਾ ਬੱਚੀ ਹਸਪਤਾਲ ਵਿਚ ਭਰਤੀ :ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿਚ ਜ਼ਖਮੀ ਹੋਏ ਚਾਰ ਸਾਲਾ ਬੱਚੀ ਨੂੰ ਮਾਨਗਾਂਵ ਦੇ ਇਕ ਹਸਪਤਾਲ ਵਿਖੇ ਲਿਜਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਟਰੱਕ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।