ਪੰਜਾਬ

punjab

ETV Bharat / bharat

ਸਿਧਾਰਥਨਗਰ ਸੜਕ ਹਾਦਸਾ: 9 ਲੋਕਾਂ ਦੀ ਮੌਤ, CM ਯੋਗੀ ਨੇ ਜਤਾਇਆ ਦੁੱਖ - ACCIDENT IN SIDDHARTHNAGAR

ਸਿਧਾਰਥਨਗਰ ਜ਼ਿਲ੍ਹੇ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ 'ਚ 9 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 3 ਲੋਕ ਜ਼ਖਮੀ ਦੱਸੇ ਜਾ ਰਹੇ ਹਨ।

nine DIED IN ROAD ACCIDENT IN SIDDHARTHNAGAR
ਸਿਧਾਰਥਨਗਰ ਸੜਕ ਹਾਦਸਾ: 9 ਲੋਕਾਂ ਦੀ ਮੌਤ, CM ਯੋਗੀ ਨੇ ਜਤਾਇਆ ਦੁੱਖ

By

Published : May 22, 2022, 11:54 AM IST

ਸਿਧਾਰਥਨਗਰ: ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲ੍ਹੇ 'ਚ ਸ਼ਨੀਵਾਰ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ 'ਚ 9 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 3 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜੋਗੀਆ ਕੋਤਵਾਲੀ ਖੇਤਰ ਦੇ ਨੌਗੜ੍ਹ ਬੰਸੀ ਰੋਡ ’ਤੇ ਸਥਿਤ ਪਿੰਡ ਕੱਟਿਆ ਨੇੜੇ ਦੇਰ ਰਾਤ ਬੋਲੈਰੋ ਨੇ ਸੜਕ ਦੇ ਕਿਨਾਰੇ ਖੜ੍ਹੇ ਟਰਾਲੇ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ। ਜਦਕਿ 3 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸੂਚਨਾ ਮਿਲਣ 'ਤੇ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਦੇ ਨਾਲ ਹੀ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

CM ਨੇ ਜਤਾਇਆ ਦੁੱਖ :ਹਾਦਸੇ ਤੋਂ ਬਾਅਦ CM ਯੋਗੀ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦਾ ਸਹੀ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।

PM ਵਲੋਂ ਵੀ ਕੀਤਾ ਦੁੱਖ ਸਾਂਝਾ: ਪ੍ਰਧਾਨ ਮੰਤਰੀਦਾ ਕਹਿਣਾ ਕਿ ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਵਿੱਚ ਵਾਪਰਿਆ ਸੜਕ ਹਾਦਸਾ ਬਹੁਤ ਦਰਦਨਾਕ ਹੈ। ਮੇਰੀ ਸੰਵੇਦਨਾ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹੈ। ਪ੍ਰਮਾਤਮਾ ਉਹਨਾਂ ਨੂੰ ਇਸ ਅਥਾਹ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ। ਇਸ ਦੇ ਨਾਲ ਹੀ ਮੈਂ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

ਇਹ ਵੀ ਪੜ੍ਹੋ: ਨਸ਼ੇ 'ਚ ਧੁੱਤ ਕੁੜੀਆਂ ਨੇ ਕਾਰ ਨੂੰ ਮਾਰੀ ਟੱਕਰ, NH 'ਤੇ ਹਾਈ ਵੋਲਟੇਜ ਡਰਾਮਾ, ਹਾਦਸੇ 'ਚ ਇੱਕ ਦੀ ਮੌਤ

ABOUT THE AUTHOR

...view details