ਨਿਊਯਾਰਕ:ਅਮਰੀਕਾ (America) ਦੇ ਨਿਊਯਾਰਕ ਸ਼ਹਿਰ (New York City) ਦੇ ਬਰੌਂਕਸ ਵਿੱਚ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ 9 ਬੱਚਿਆਂ ਸਮੇਤ 19 ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦੀ ਘਟਨਾ ਵਿੱਚ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ ਅਤੇ ਘੱਟੋ-ਘੱਟ 32 ਲੋਕ ਹਸਪਤਾਲ ਵਿੱਚ ਦਾਖ਼ਲ ਹਨ। ਇਸ ਦੇ ਨਾਲ ਹੀ ਨਿਊਯਾਰਕ ਫਾਇਰ ਡਿਪਾਰਟਮੈਂਟ ਦੇ ਕਮਿਸ਼ਨਰ ਡੇਨੀਅਲ ਨੇਗਰੋ ਨੇ ਕਿਹਾ ਕਿ 32 ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਨਾਲ ਹੀ ਕਿਹਾ ਕਿ ਹਾਦਸੇ 'ਚ ਘੱਟੋ-ਘੱਟ 63 ਲੋਕ ਜ਼ਖਮੀ ਹੋਏ ਹਨ।
ਅੱਗ ਸਵੇਰੇ 11 ਵਜੇ ਲੱਗੀ
ਜਾਣਕਾਰੀ ਮੁਤਾਬਕ ਇਮਾਰਤ ਦੀ ਦੂਜੀ ਅਤੇ ਤੀਜੀ ਮੰਜ਼ਿਲ 'ਤੇ ਬਣੇ ਡੁਪਲੈਕਸ ਅਪਾਰਟਮੈਂਟ 'ਚ ਸਵੇਰੇ 11 ਵਜੇ ਦੇ ਕਰੀਬ ਅੱਗ ਲੱਗੀ। ਅੱਗ ਲੱਗਣ ਤੋਂ ਬਾਅਦ 200 ਦੇ ਕਰੀਬ ਫਾਇਰ ਫਾਈਟਰਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਇਹ ਸਭ ਤੋਂ ਭਿਆਨਕ ਅੱਗ ਦੀਆਂ ਘਟਨਾਵਾਂ ਵਿੱਚੋਂ ਇੱਕ ਹੈ ਜੋ ਅਸੀਂ ਇੱਥੇ ਨਿਊਯਾਰਕ ਸਿਟੀ ਵਿੱਚ ਵੇਖੀਆਂ ਹਨ। ਨਾਲ ਹੀ ਕਿਹਾ ਕਿ ਇਹ ਨਿਊਯਾਰਕ ਸਿਟੀ ਲਈ ਇੱਕ ਡਰਾਉਣਾ ਅਤੇ ਦਰਦਨਾਕ ਪਲ ਹੈ। ਅੱਗ ਲੱਗਣ ਦਾ ਕਾਰਨ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ ਪਰ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।