ਚੰਡੀਗੜ੍ਹ:ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਵੱਲੋਂ ਅਯੁੱਧਿਆ ਵਿਖੇ 22 ਜਨਵਰੀ ਨੂੰ ਹੋਣ ਵਾਲੇ ਵਿਸ਼ਾਲ ਰਾਮ ਮੰਦਰ ਦੇ ਉਦਘਾਟਨ ਮੌਕੇ ਪੁੱਜਣ ਵਾਲੇ ਵਿਸ਼ਵ ਭਰ ਤੋਂ ਸੰਗਤਾਂ ਲਈ ਲੰਗਰ ਸੇਵਾ ਸ਼ੁਰੂ ਕਰਨ ਦਾ ਲਿਆ ਮਤਾ ਗਿਆ ਹੈ। ਇਸ ਦੇ ਮੱਦੇਨਜ਼ਰ, ਅੱਜ ਯਾਨੀ ਸੋਮਵਾਰ ਨੂੰ ਉਨ੍ਹਾਂ ਦੀ ਅਗਵਾਈ ਹੇਠ ਚੰਡੀਗੜ੍ਹ ਤੋਂ ਰਾਸ਼ਨ ਤੇ ਹੋਰ ਸਮਾਨ ਲੈ ਕੇ ਦੋ ਟਰੱਕ ਭੇਜੇ ਗਏ। ਬਾਬਾ ਹਰਜੀਤ ਸਿੰਘ ਰਸੂਲਪੁਰ ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਹਨ ਜਿਨ੍ਹਾਂ ਨੇ 1885 ਵਿੱਚ ਬਾਬਰੀ ਢਾਂਚੇ 'ਤੇ (Langar Sewa In Ayodhya) ਕਬਜ਼ਾ ਕਰਕੇ ਹਵਨ ਕੀਤਾ ਸੀ।
ਮਾਘੀ ਦੇ ਦਿਨ ਤੋਂ ਲੰਗਰ ਦੀ ਸ਼ੁਰੂਆਤ:ਸੈਕਟਰ 26 ਸਥਿਤ ਅਨਾਜ ਮੰਡੀ ਤੋਂ ਰਾਸ਼ਨ ਦੇ 2 ਟਰੱਕਾਂ ਦਾ ਜੱਥਾ ਰਵਾਨਾ ਕਰਦੇ ਹੋਏ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਉਨ੍ਹਾਂ ਦੇ ਪੁਰਖਿਆਂ ਦੀ ਵੀ ਭਗਵਾਨ ਰਾਮ ਪ੍ਰਤੀ ਸੱਚੀ ਸ਼ਰਧਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ 22 ਜਨਵਰੀ 2024 ਨੂੰ ਸ੍ਰੀ ਰਾਮ ਮੰਦਿਰ 'ਚ ਰਾਮ ਲੱਲਾ ਜੀ ਵਿਰਾਜ ਰਹੇ ਹਨ, ਉਸ ਦਿਨ ਨੂੰ (Langar In Ayodhya) ਵੀ ਜਿਵੇਂ ਸਾਡੇ ਬੱਚੇ ਦੀਵਾਲੀ ਮਨਾਉਂਦੇ ਹਨ, ਉੰਝ ਹੀ ਵੱਧ ਚੜ੍ਹ ਕੇ ਮਨਾਈਏ। ਉਨ੍ਹਾਂ ਕਿਹਾ ਕਿ ਲੰਗਰਾਂ ਵਿੱਚ ਸਾਰੇ ਆਪਣੀ ਹਾਜ਼ਰੀ ਲਗਵਾਓ ਅਤੇ ਸਨਾਤਨ ਅਤੇ ਸਿੱਖ ਧਰਮ ਦਾ ਮਾਣ ਵਧਾਈਏ।