ਅਹਿਮਦਾਬਾਦ: ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਕਿਹਾ ਕਿ ਸੋਮਵਾਰ ਤੋਂ ਗੁਜਰਾਤ ਦੇ ਚਾਰ ਸ਼ਹਿਰਾਂ ਵਿੱਚ ਸਿਰਫ਼ ਰਾਤ ਦਾ ਕਰਫਿਊ ਲਾਗੂ ਕੀਤਾ ਜਾਵੇਗਾ।
ਅਹਿਮਦਾਬਾਦ, ਸੂਰਤ, ਵਡੋਦਰਾ ਅਤੇ ਰਾਜਕੋਟ ਵਿੱਚ ਰਾਤ ਦਾ ਕਰਫਿਊ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।

ਰਾਜ ਦੇ ਸਿਹਤ ਵਿਭਾਗ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਗੁਜਰਾਤ ਵਿੱਚ 1,495 ਨਵੇਂ ਕੇਸ ਸਾਹਮਣੇ ਆਏ ਹਨ। ਕੋਰੋਨਾ ਤੋਂ 1,167 ਲੋਕ ਠੀਕ ਹੋਏ ਹਨ ਅਤੇ 13 ਲੋਕਾਂ ਦੀ ਮੌਤ ਹੋ ਗਈ ਹੈ।
ਗੁਜਰਾਤ ਵਿੱਚ ਕੁੱਲ ਕੋਰੋਨਾ ਦੇ ਮਾਮਲੇ 1,97,412 ਹਨ, ਹੁਣ ਤੱਕ 1,79,953 ਵਿਅਕਤੀ ਠੀਕ ਹੋਏ ਹਨ। ਕੋਰੋਨਾ ਦੇ 13,600 ਐਕਟਿਵ ਕੇਸ ਹਨ। ਕੋਵਿਡ -19 ਤੋਂ 3,859 ਲੋਕਾਂ ਦੀ ਮੌਤ ਹੋ ਚੁੱਕੀ ਹੈ।