ਨਵੀਂ ਦਿੱਲੀ: ਐਨਆਈਏ ਨੇ ਮੁੰਬਈ ਵਿੱਚ ਦਾਊਦ ਨਾਲ ਜੁੜੇ ਕਈ ਸਾਥੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਮੇਂ ਦਰਜਨ ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੰਬਈ ਦੇ ਨਾਗਪਾੜਾ, ਗੋਰੇਗਾਂਵ, ਬੋਰੀਵਲੀ, ਸਾਂਤਾਕਰੂਜ਼, ਮੁੰਬਰਾ, ਭਿੰਡੀ ਬਾਜ਼ਾਰ ਵਿੱਚ ਛਾਪੇਮਾਰੀ ਸ਼ੁਰੂ ਹੋ ਗਈ ਹੈ।
ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲੇ ਦੇ ਹੁਕਮਾਂ 'ਤੇ NIA ਨੇ ਦਾਊਦ ਇਬਰਾਹਿਮ, ਡੀ ਕੰਪਨੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਜਿਸ 'ਤੇ ਇਹ ਜਾਂਚ ਚੱਲ ਰਹੀ ਹੈ।