ਜੰਮੂ: ਐਨਆਈਏ ਅਦਾਲਤ ਨੇ ਅੱਜ ਸੁੰਜਵਾਂ ਅੱਤਵਾਦੀ ਹਮਲੇ ਦੇ ਮੁਲਜ਼ਮ ਆਬਿਦ ਅਹਿਮਦ ਮੀਰ ਨੂੰ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਡ ਪੁਤਰੀਗਾਮ ਦੇ ਵਸਨੀਕ ਮੀਰ ਪੁੱਤਰ ਮੁਸ਼ਤਾਕ ਅਹਿਮਦ ਮੀਰ ਨੂੰ ਅੱਜ ਸਵੇਰੇ ਇੱਥੇ ਐਨਆਈਏ ਅਦਾਲਤ ਵਜੋਂ ਨਾਮਜ਼ਦ ਤੀਜੀ ਵਧੀਕ ਸੈਸ਼ਨ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਮੀਰ ਨੂੰ 22 ਅਪ੍ਰੈਲ ਨੂੰ ਸੁੰਜਵਾਨ ਅੱਤਵਾਦੀ ਹਮਲੇ ਵਿਚ ਸ਼ਾਮਲ ਹੋਣ ਦੇ ਦੋਸ਼ ਵਿੱਚ ਐਨਆਈਏ ਨੇ ਇੱਕ ਦਿਨ ਪਹਿਲਾਂ ਪੁਲਵਾਮਾ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਵਿੱਚ ਸੀਆਈਐਸਐਫ ਦਾ ਇਕ ਏਐਸਆਈ ਸ਼ਹੀਦ ਹੋ ਗਿਆ ਸੀ ਅਤੇ 10 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਸਨ। ਇਸ ਦੌਰਾਨ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ:ਨੇਪਾਲ ਦਾ ਜਹਾਜ਼ ਲਾਪਤਾ, 4 ਭਾਰਤੀਆਂ ਸਮੇਤ 22 ਲੋਕ ਸਵਾਰ