ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਜੰਮੂ-ਕਸ਼ਮੀਰ ਦੇ ਬਰਖ਼ਾਸਤ ਡੀਐਸਪੀ ਦਵਿੰਦਰ ਸਿੰਘ ਅੱਤਵਾਦੀ ਕੁਨੈਕਸ਼ਨ ਮਾਮਲੇ ’ਚ ਹਿਜ਼ਬ-ਉਲ-ਮੁਜ਼ਾਹੀਦੀਨ ਦੇ ਦੋ ਅੱਤਵਾਦੀਆਂ ਅਤੇ ਇਕ ਫ਼ਾਈਨੇਂਸਰ ਦੇ ਖ਼ਿਲਾਫ਼ ਆਰੋਪ ਪੱਤਰ ਦਾਇਰ ਕੀਤਾ ਹੈ।
ਦਵਿੰਦਰ ਦਾ ਅੱਤਵਾਦੀ ਕੁਨੈਕਸ਼ਨ, ਐਨਆਈਏ ਨੇ ਤਿੰਨ ਵਿਰੁੱਧ ਦਾਖ਼ਲ ਕੀਤੀ ਚਾਰਜਸ਼ੀਟ
ਰਾਸ਼ਟਰੀ ਜਾਂਚ ਏਚੰਸੀ ਨੇ ਅੱਤਵਾਦੀ ਕੁਨੈਕਸ਼ਨ ’ਚ ਬਰਖ਼ਾਸਤ ਡੀਐਸਪੀ ਦਵਿੰਦਰ ਸਿੰਘ ਮਾਮਲੇ ’ਚ ਅੱਤਵਾਦੀਆਂ ਦੇ ਤਿੰਨ ਸਾਥੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ।
ਦਵਿੰਦਰ ਦਾ ਅੱਤਵਾਦੀ ਕੁਨੈਕਸ਼ਨ, ਐਨਆਈਏ ਨੇ ਤਿੰਨ ਵਿਰੁੱਧ ਦਾਖ਼ਲ ਕੀਤੀ ਚਾਰਜਸ਼ੀਟ
ਦਵਿੰਦਰ ਸਿੰਘ ਨੂੰ ਸ਼੍ਰੀਨਗਰ-ਜੰਮੂ ਰਾਜ ਮਾਰਗ ’ਤੇ ਕੁਲਗਾਮ ਜ਼ਿਲ੍ਹੇ ਦੀ ਮੀਰ ਬਾਜ਼ਾਰ ’ਚ ਹਿਜ਼ਬ-ਉਲ-ਮੁਜ਼ਾਹੀਦੀਨ ਦੇ ਦੋ ਅੱਤਵਾਦੀਆਂ ਨਵੀਦ ਬਾਬਾ ਅਤੇ ਅਲਤਾਫ਼ ਨਾਲ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨਾਲ ਇੱਕ ਵਕੀਲ ਵੀ ਸੀ, ਜੋ ਅੱਤਵਾਦੀ ਸੰਗਠਨਾਂ ਲਈ ਕੰਮ ਕਰ ਰਿਹਾ ਸੀ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਵਿੰਦਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਇਸ ਮਾਮਲੇ ਦੀ ਜਾਂਚ ਐਨਆਈਏ ਕਰ ਰਹੀ ਹੈ।