ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Mar 1, 2021, 7:01 AM IST

1. ਪੰਜਾਬ 'ਚ ਬਜਟ ਇਜਲਾਸ ਅੱਜ

ਪੰਜਾਬ 'ਚ ਬਜਟ ਇਜਲਾਸ ਅੱਜ

ਪੰਜਾਬ 'ਚ ਅੱਜ ਤੋਂ ਬਜਟ ਇਜਲਾਸ ਸ਼ੁਰੂ ਹੋਵੇਗਾ। ਇਹ ਬਜਟ ਇਜਲਾਸ 1 ਮਾਰਚ ਤੋਂ ਲੈ ਕੇ 10 ਮਾਰਚ ਤੱਕ ਚਲੇਗਾ। ਪੰਜਾਬ ਦਾ ਬਜਟ 5 ਮਾਰਚ ਨੂੰ ਪੇਸ਼ ਕੀਤਾ ਜਾਵੇਗਾ।

2. ਅੱਜ ਤੋਂ ਦੂਜੇ ਪੜਾਅ 'ਤੇ ਹੋਵੇਗਾ ਕੋਰੋਨਾ ਟੀਕਾਕਰਨ

ਅੱਜ ਤੋਂ ਦੂਜੇ ਪੜਾਅ 'ਤੇ ਹੋਵੇਗਾ ਕੋਰੋਨਾ ਟੀਕਾਕਰਨ

ਅੱਜ ਤੋਂ ਦੂਜੇ ਪੜਾਅ 'ਤੇ ਟੀਕਾਕਰਨ ਦੀ ਸ਼ੁਰੂਆਤ ਹੋਵੇਗੀ। ਵੈਕਸੀਨ ਲਈ ਪੰਜੀਕਰਨ ਕਰਨਾ ਲਾਜ਼ਮੀ ਹੋਵੇਗਾ। ਇਸ ਗੇੜ 'ਚ 60 ਸਾਲ ਤੋਂ ਵਧੇਰੀ ਉਮਰ ਵਾਲੇ ਤੇ 45 ਸਾਲ ਤੱਕ ਦੇ ਗੰਭੀਰ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਜਾਣਾ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀ ਗਈ ਹੈ।

3. ਬਜਟ ਇਜਲਾਸ 'ਚ ਰਾਜਪਾਲ ਦੇਣਗੇ ਭਾਸ਼ਣ

ਬਜਟ ਇਜਲਾਸ 'ਚ ਰਾਜਪਾਲ ਦੇਣਗੇ ਭਾਸ਼ਣ

ਬਜਟ ਇਜਲਾਸ ਦੇ ਪਹਿਲੇ ਦਿਨ ਅੱਜ ਪੰਜਾਬ ਦੇ ਰਾਜਪਾਲ ਬੀਪੀ ਸਿੰਘ ਬਦਨੌਰ ਸਦਨ 'ਚ ਭਾਸ਼ਣ ਦੇਣਗੇ। ਦੱਸਣਯੋਗ ਹੈ ਕਿ ਇਹ ਬਜਟ ਇਜਲਾਸ 10 ਮਾਰਚ ਤੱਕ ਚਲੇਗਾ।

4. ਸ਼੍ਰੋਮਣੀ ਅਕਾਲੀ ਦਲ ਅੱਜ ਵਿਧਾਨ ਸਭਾ ਦਾ ਕਰੇਗੀ ਘਿਰਾਓ

ਸ਼੍ਰੋਮਣੀ ਅਕਾਲੀ ਦਲ ਅੱਜ ਵਿਧਾਨ ਸਭਾ ਦਾ ਕਰੇਗੀ ਘਿਰਾਓ

ਸ਼੍ਰੋਮਣੀ ਅਕਾਲੀ ਦਲ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਆਪਣਾ ਮੋਰਚਾ ਖੋਲ੍ਹਣਗੇ। ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਅੱਜ ਵਿਧਾਨ ਸਭਾ ਦਾ ਘਿਰਾਓ ਕਰੇਗੀ।

5. ਮੁੱਖ ਮੰਤਰੀ ਵੱਲੋਂ ਜਾਰੀ ਕੋਰੋਨਾ ਦਿਸ਼ਾ ਨਿਰਦੇਸ਼ ਅੱਜ ਤੋਂ ਲਾਗੂ

ਮੁੱਖ ਮੰਤਰੀ ਵੱਲੋਂ ਜਾਰੀ ਕੋਰੋਨਾ ਦਿਸ਼ਾ ਨਿਰਦੇਸ਼ ਅੱਜ ਤੋਂ ਲਾਗੂ

ਇੱਕ ਵਾਰ ਫਿਰ ਤੋਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਰਾਜ ਵਿੱਚ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। 100 ਤੋਂ ਵੱਧ ਘਰ ਦੇ ਅੰਦਰ ਅਤੇ 200 ਤੋਂ ਵੱਧ ਇਕੱਠ ਬਾਹਰ ਨਹੀਂ ਕੀਤਾ ਜਾਵੇਗਾ। ਇਹ ਫੈਸਲਾ ਅੱਜ ਤੋਂ ਲਾਗੂ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਵਿੱਚ ਕੋਰੋਨਾ ਦੇ ਨਮੂਨੇ ਲੈਣ ਦਾ ਟੀਚਾ 30 ਹਜ਼ਾਰ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ।

6. ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਕਰੇਗੀ ਗਵਰਨਰ ਹਾਉਸ ਦਾ ਘਿਰਾਓ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਕਰੇਗੀ ਗਵਰਨਰ ਹਾਉਸ ਦਾ ਘਿਰਾਓ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਸਵੇਰੇ 11 ਵਜੇ ਗਵਰਨਰ ਹਾਉਸ ਦਾ ਘਿਰਾਓ ਕਰੇਗੀ। ਕੇਂਦਰ ਸਰਕਾਰ ਵੱਲੋਂ ਐਲਪੀਜੀ ਅਤੇ ਤੇਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੇ ਵਿਰੁੱਧ ਇਹ ਰੋਹ ਪ੍ਰਦਰਸ਼ਨ ਕੀਤਾ ਜਾਵੇਗਾ।

7. ਪੰਜਾਬ ਵਿੱਚ ਆਮ ਲੋਕਾਂ ਦਾ ਟੀਕਾਕਰਨ ਅੱਜ ਤੋਂ ਸ਼ੁਰੂ

ਪੰਜਾਬ ਵਿੱਚ ਆਮ ਲੋਕਾਂ ਦਾ ਟੀਕਾਕਰਨ ਅੱਜ ਤੋਂ ਸ਼ੁਰੂ

ਕੋਰੋਨਾ ਟੀਕਾਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਅੱਜ ਤੋਂ ਪੰਜਾਬ 'ਚ ਹੋ ਰਹੀ ਹੈ। ਪਿਛਲੇ ਦਿਨਾਂ ਤੋਂ ਪੰਜਾਬ ਵਿੱਚ ਮੁੜ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਕੇਂਦਰ ਸਰਕਾਰ ਮੁਤਾਬਕ ਕਰੀਬ 10 ਹਜ਼ਾਰ ਸਰਕਾਰੀ ਟੀਕਾਕਰਨ ਕੇਂਦਰਾਂ ਉੱਤੇ ਵੈਕਸੀਨ ਮੁਫਤ ਦਿੱਤੀ ਜਾਵੇਗੀ। 10 ਹਜ਼ਾਰ ਸਰਕਾਰੀ ਕੇਂਦਰਾਂ ਅਤੇ 20 ਹਜ਼ਾਰ ਨਿੱਜੀ ਸਿਹਤ ਸੈਂਟਰਾਂ ਵਿੱਚ ਕੋਰੋਨਾ ਦਾ ਟੀਕਾਕਰਨ ਹੋਵੇਗਾ।

8. ਆਪ ਵਿਧਾਇਕ ਅੱਜ ਪੰਜਾਬ ਸਰਕਾਰ ਵਿਰੁੱਧ ਕਢੇਗੀ ਸਾਈਕਲ ਰੈਲੀ

ਆਪ ਵਿਧਾਇਕ ਅੱਜ ਪੰਜਾਬ ਸਰਕਾਰ ਵਿਰੁੱਧ ਕਢੇਗੀ ਸਾਈਕਲ ਰੈਲੀ

ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਵਿਧਾਨਸਭਾ ਸੈਸ਼ਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦਿਆਂ ਵਿਰੁੱਧ ਅੱਜ ਸਾਈਕਲ ਰੈਲੀ ਕੱਢ ਕੇ ਆਪਣਾ ਰੋਹ ਪ੍ਰਦਰਸ਼ਨ ਕਰਨਗੇ।

9. ਕੈਪਟਨ ਸਰਕਾਰ ਦੇ ਵਾਅਦੇ ਖ਼ਿਲਾਫ਼ ਬਸਪਾ ਅੱਜ ਤੋਂ ਕਰੇਗੀ ਰੋਹ ਪ੍ਰਦਰਸ਼ਨ

ਕੈਪਟਨ ਸਰਕਾਰ ਦੇ ਵਾਅਦੇ ਖ਼ਿਲਾਫ਼ ਬਸਪਾ ਅੱਜ ਤੋਂ ਕਰੇਗੀ ਰੋਹ ਪ੍ਰਦਰਸ਼ਨ

ਬਹੁਜਨ ਸਮਾਜ ਪਾਰਟੀ ਅੱਜ ਤੋਂ ਕੈਪਟਨ ਸਰਕਾਰ ਦੇ ਵਾਅਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਬਸਪਾ ਵਰਕਰਾਂ ਵੱਲੋਂ ਅੰਮ੍ਰਿਤਸਰ ਹਾਲ ਬਾਜ਼ਾਰ ਦੇ ਬਾਹਰ ਰੋਸ ਪ੍ਰਦਰਸ਼ਨ ਦੌਰਾਨ ਕੈਂਪਟਨ ਸਰਕਾਰ ਦਾ ਪੁਤਲਾ ਵੀ ਸਾੜਿਆ ਜਾਵੇਗਾ।

10. ਵਟਸਐਪ ਦੀ ਨਵੀਂ ਗੋਪਨੀਯਤਾ ਨੀਤੀ ਖ਼ਿਲਾਫ਼ ਸੁਣਵਾਈ ਅੱਜ

ਵਟਸਐਪ ਦੀ ਨਵੀਂ ਗੋਪਨੀਯਤਾ ਨੀਤੀ ਖ਼ਿਲਾਫ਼ ਸੁਣਵਾਈ ਅੱਜ

ਦਿੱਲੀ ਹਾਈ ਕੋਰਟ 'ਚ ਅੱਜ ਵਟਸਐਪ ਦੀ ਨਵੀਂ ਗੋਪਨੀਯਤਾ ਨੀਤੀ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਸੁਣਵਾਈ ਹੋਵੇਗੀ। ਵਾਟਸਐਪ ਦੀ ਨਵੀਂ ਗੋਪਨੀਯਤਾ ਨੀਤੀ 5 ਜਨਵਰੀ ਨੂੰ ਘੋਸ਼ਿਤ ਕੀਤੀ ਗਈ ਸੀ।

ABOUT THE AUTHOR

...view details