ਸਿਲਚਰ: ਪੰਜਾਬੀ ਦੀ ਕਹਾਵਤ ਹੈ ਕਿ ਜਿਹਨੂੰ ਰੱਖੇ ਰੱਖ, ਉਹਨੂੰ ਮਾਰੇ ਕੌਣ। ਹਾਲਾਂਕਿ ਇਹ ਕਹਾਵਤ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਅਤੇ ਇਹੋ ਜਿਹਾ ਚਮਤਕਾਰ ਅਸਾਮ ਦੇ ਸਿਲਚਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮ੍ਰਿਤਕ ਐਲਾਨੇ ਗਏ (When the child became alive) ਨਵਜਾਤ ਬੱਚੇ ਨਾਲ ਵਾਪਰਿਆ ਹੈ। ਹਸਪਤਾਲ ਨੇ ਤਾਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਪਰ ਜਦੋਂ ਉਸਦਾ ਅੰਤਿਮ ਸਸਕਾਰ ਕੀਤਾ ਜਾਣ ਲੱਗਾ ਤਾਂ ਬੱਚਾ ਜਿਉਂਦਾ ਹੋ ਗਿਆ। ਸਿਲਚਰ ਦੇ ਲਾਈਫ ਲਾਈਨ ਨਰਸਿੰਗ ਹੋਮ 'ਚ ਵਾਪਰੀ ਇਸ ਘਟਨਾ ਦੀ ਚਾਰੇ ਪਾਸੇ ਚਰਚਾ ਹੈ। ਬੱਚੇ ਦੇ ਜਿਉਂਦਾ ਹੋਣ ਨਾਲ ਇਕ ਪਾਸੇ ਡਾਕਟਰ ਹੈਰਾਨ ਹਨ ਤੇ ਦੂਜੇ ਪਾਸੇ ਬੱਚੇ ਦਾ ਪਰਿਵਾਰ ਖੁਸ਼ ਹੈ।
ਡਾਕਟਰਾਂ ਨੇ ਕੀਤਾ ਸੀ ਮੌਤ ਹੋਣ ਦਾ ਦਾਅਵਾ :ਦੱਸਿਆ ਜਾ ਰਿਹਾ ਹੈ ਕਿ ਰਤਨਪੁਰ ਦੀ ਰਹਿਣ ਵਾਲੀ ਇਕ ਔਰਤ ਨੂੰ ਜਣੇਪਾ ਪੀੜ ਤੋਂ ਬਾਅਦ ਲਾਈਫ ਲਾਈਨ ਨਰਸਿੰਗ ਹੋਮ 'ਚ ਭਰਤੀ ਕਰਵਾਇਆ ਗਿਆ ਸੀ। ਇਸ ਮਹਿਲਾ ਨੇ ਬੱਚੀ ਨੂੰ ਜਨਮ ਦਿੱਤਾ (Shocking news) ਅਤੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਜਨਮ ਤੋਂ ਤੁਰੰਤ ਬਾਅਦ ਮੌਤ ਹੋ ਗਈ ਹੈ। ਇਹ ਸੁਣ ਕੇ ਪੂਰਾ ਪਰਿਵਾਰ ਗਮ ਵਿੱਚ ਡੁੱਬ ਗਿਆ। ਇਸ ਤੋਂ ਬਾਅਦ ਬੱਚੇ ਦੇ ਅੰਤਿਮ ਸਸਕਾਰ ਦੀ ਤਿਆਰੀ ਕੀਤੀ ਜਾਣ ਲੱਗੀ ਪਰ ਕਿਸਮਤ ਨੂੰ ਕੁੱਝ ਹੋਰ ਹੀ ਮੰਨਜੂਰ ਸੀ।