ਨਵੀਂ ਦਿੱਲੀ:ਹਰ ਮਹੀਨੇ ਦੀ ਪਹਿਲੀ ਤਰੀਕ ਬਹੁਤ ਖਾਸ ਹੁੰਦੀ ਹੈ। ਇਹ ਤਾਰੀਖ ਆਪਣੇ ਨਾਲ ਕਈ ਬਦਲਾਅ ਲੈ ਕੇ ਆਉਂਦੀ ਹੈ, ਜੋ ਆਮ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਕਤੂਬਰ ਦੀ 1 ਤਰੀਕ ਕਈ ਬਦਲਾਅ ਲਿਆ ਰਹੀ ਹੈ। ਜੇਕਰ ਤੁਸੀਂ ਇਨ੍ਹਾਂ ਬਦਲਾਵਾਂ ਤੋਂ ਜਾਣੂ ਨਹੀਂ ਹੋ ਤਾਂ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਇਹ ਬਦਲਾਅ ਕੀ ਹਨ, ਜੋ ਹਰ ਕਿਸੇ ਨੂੰ ਪ੍ਰਭਾਵਿਤ ਕਰਨਗੇ।
ਨਹੀਂ ਚੱਲੇਗਾ 2000 ਦਾ ਨੋਟ:1 ਅਕਤੂਬਰ ਤੋਂ 2000 ਰੁਪਏ ਦਾ ਨੋਟ ਵੈਧ ਨਹੀਂ ਰਹੇਗਾ। ਜੇਕਰ ਤੁਹਾਡੇ ਕੋਲ ਵੀ 2,000 ਰੁਪਏ ਦਾ ਨੋਟ ਹੈ ਅਤੇ ਤੁਸੀਂ ਇਸਨੂੰ ਹਾਲੇ ਤੱਕ ਨਹੀਂ ਬਦਲਿਆ ਹੈ, ਤਾਂ ਇਸਨੂੰ 30 ਸਤੰਬਰ ਤੱਕ ਬਦਲ ਲਵੋ। 30 ਸਤੰਬਰ 2023 ਦਾ ਦਿਨ 2,000 ਰੁਪਏ ਦਾ ਨੋਟ ਬਦਲਣ ਦਾ ਆਖਰੀ ਦਿਨ ਹੈ। ਇਸ ਤੋਂ ਬਾਅਦ ਇਰ ਨੋਟ ਕਿਸੇ ਕੰਮ ਦਾ ਨਹੀ ਰਹੇਗਾ।
CNG-PNG ਦੀ ਕੀਮਤ: ਐਲਪੀਜੀ ਦੀਆਂ ਕੀਮਤਾਂ ਦੇ ਨਾਲ-ਨਾਲ ਤੇਲ ਕੰਪਨੀਆਂ ਹਰ ਮਹੀਨੇ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵੀ ਬਦਲਦੀਆਂ ਹਨ। ਏਅਰ ਫਿਊਲ (ATF) ਦੀ ਕੀਮਤ ਵੀ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਬਦਲਦੀ ਹੈ। ਸੰਭਾਵਨਾ ਹੈ ਕਿ ਇਸ ਵਾਰ ਵੀ ਪਹਿਲੀ ਤਰੀਕ ਨੂੰ ਇਸ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿੱਚ ਵੀ ਬਦਲਾਅ ਕੀਤਾ ਜਾ ਸਕਦਾ ਹੈ।
LPG ਸਿਲੰਡਰ ਦੀ ਕੀਮਤ:ਦੇਸ਼ ਵਿੱਚ ਤੇਲ ਅਤੇ ਗੈਸ ਵੰਡਣ ਵਾਲੀਆਂ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕੀਮਤਾਂ ਵਿੱਚ ਬਦਲਾਅ ਕਰਦੀਆਂ ਹਨ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ 1 ਅਕਤੂਬਰ ਨੂੰ ਐਲਪੀਜੀ ਦੀਆਂ ਕੀਮਤਾਂ ਵਿੱਚ ਵੀ ਕੋਈ ਬਦਲਾਅ ਹੋ ਸਕਦਾ ਹੈ।
ਔਨਲਾਈਨ ਗੇਮਿੰਗ 'ਤੇ 28 ਫੀਸਦੀ ਟੈਕਸ:ਸਰਕਾਰ ਨੇ ਆਨਲਾਈਨ ਗੇਮਿੰਗ 'ਤੇ 28 ਫੀਸਦੀ ਜੀਐੱਸਟੀ ਲਗਾਉਣ ਦੀ ਗੱਲ ਕਹੀ ਸੀ। ਹੁਣ ਗੇਮਿੰਗ 'ਤੇ GST ਲਗਾਉਣ ਦੀ ਤਰੀਕ ਸਾਹਮਣੇ ਆ ਗਈ ਹੈ। ਅਗਲੇ ਮਹੀਨੇ ਯਾਨੀ 1 ਅਕਤੂਬਰ ਤੋਂ ਆਨਲਾਈਨ ਗੇਮਿੰਗ 'ਤੇ 28 ਫੀਸਦੀ ਜੀਐੱਸਟੀ ਲਾਗੂ ਹੋ ਜਾਵੇਗਾ। ਇਸ ਦੇ ਨਾਲ ਹੀ, ਭਾਰਤੀ ਰਾਜਾਂ ਵਿੱਚ ਜਿੱਥੇ SGST ਲਾਗੂ ਨਹੀਂ ਹੈ, ਅਗਲੇ 48 ਘੰਟਿਆਂ ਵਿੱਚ ਐਕਟ ਲਾਗੂ ਹੋਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਗੇਮਿੰਗ ਸਟਾਰਟਅਪ ਨੂੰ ਗੇਮ ਖੇਡਣ ਲਈ ਯੂਜ਼ਰ ਫੀਸ ਵਜੋਂ 100 ਰੁਪਏ ਮਿਲਦੇ ਹਨ, ਫਿਰ ਪਲੇਟਫਾਰਮ ਫੀਸ ਦੇ ਤੌਰ 'ਤੇ ਲਗਭਗ 10 ਰੁਪਏ ਦੀ ਕਮਾਈ ਹੁੰਦੀ ਹੈ।
ਵਿਦੇਸ਼ ਜਾਣਾ ਹੋ ਜਾਵੇਗਾ ਮਹਿੰਗਾ:ਜੇਕਰ ਤੁਸੀਂ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ 1 ਅਕਤੂਬਰ ਤੋਂ ਵਿਦੇਸ਼ ਜਾਣਾ ਮਹਿੰਗਾ ਹੋਣ ਵਾਲਾ ਹੈ। 1 ਅਕਤੂਬਰ ਤੋਂ, 7 ਲੱਖ ਰੁਪਏ ਤੋਂ ਵੱਧ ਦੇ ਟੂਰ ਪੈਕੇਜਾਂ ਲਈ 5 ਪ੍ਰਤੀਸ਼ਤ TCS ਦਾ ਭੁਗਤਾਨ ਕਰਨਾ ਹੋਵੇਗਾ। ਜਦੋਂ ਕਿ 7 ਲੱਖ ਰੁਪਏ ਤੋਂ ਵੱਧ ਦੇ ਟੂਰ ਪੈਕੇਜ ਲਈ 20 ਫੀਸਦੀ ਟੀਸੀਐਸ ਦਾ ਭੁਗਤਾਨ ਕਰਨਾ ਹੋਵੇਗਾ।
ਬੱਚਤ ਯੋਜਨਾਵਾਂ ਨੂੰ ਕਰੋ ਲਿੰਕ:PPF, ਪੋਸਟ ਆਫਿਸ ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਨੂੰ 30 ਸਤੰਬਰ ਤੱਕ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ 1 ਅਕਤੂਬਰ ਤੋਂ ਤੁਹਾਡਾ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਤੁਸੀਂ ਕੋਈ ਲੈਣ-ਦੇਣ ਜਾਂ ਨਿਵੇਸ਼ ਨਹੀਂ ਕਰ ਸਕੋਗੇ।