ਨਵੀਂ ਦਿੱਲੀ: ਅੱਜ ਤੋਂ ਸਤੰਬਰ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਪਹਿਲੀ ਤਰੀਕ ਤੋਂ ਕਈ ਬਦਲਾਅ ਲਾਗੂ ਕੀਤੇ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਗੈਸ ਸਿਲੰਡਰ ਦੀ ਕੀਮਤ ਤੋਂ ਲੈ ਕੇ ਬੈਂਕਿੰਗ ਨਿਯਮਾਂ ਤੱਕ ਕਈ ਬਦਲਾਅ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਨਵਾਂ ਮਹੀਨਾ ਤੁਹਾਡੀ ਜੇਬ ਨੂੰ ਪ੍ਰਭਾਵਿਤ ਕਰਨ ਵਾਲਾ ਹੈ। ਦਰਅਸਲ, ਟੋਲ ਟੈਕਸ ਤੋਂ ਲੈ ਕੇ ਜ਼ਮੀਨ ਖਰੀਦਣ ਤੱਕ, ਹੁਣ ਤੁਹਾਨੂੰ ਹੋਰ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ। ਆਓ ਜਾਣਦੇ ਹਾਂ 1 ਸਤੰਬਰ ਤੋਂ ਬਾਅਦ ਕੀ ਖਾਸ ਬਦਲਾਅ ਹੋਏ ਹਨ।
1. ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ: ਪੈਟਰੋਲੀਅਮ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲਪੀਜੀ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ। ਇਸ ਵਾਰ ਵੀ ਕੰਪਨੀਆਂ ਨੇ ਪਹਿਲੀ ਤਰੀਕ 'ਤੇ ਕੀਮਤਾਂ 'ਚ ਬਦਲਾਅ ਕੀਤਾ ਹੈ। ਐਲਪੀਜੀ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਕਟੌਤੀਆਂ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ 'ਤੇ ਕੀਤੀਆਂ ਗਈਆਂ ਹਨ। 1 ਸਤੰਬਰ ਨੂੰ ਦਿੱਲੀ 'ਚ 1 ਇੰਡੇਨ ਦੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 91.50 ਰੁਪਏ, ਕੋਲਕਾਤਾ 'ਚ 100 ਰੁਪਏ, ਮੁੰਬਈ 'ਚ 92.50 ਰੁਪਏ, ਚੇਨਈ 'ਚ 96 ਰੁਪਏ ਸਸਤੀ ਹੋ ਜਾਵੇਗੀ।
2. ਟੋਲ ਟੈਕਸ ’ਤੇ ਦੇਣੇ ਹੋਣਗੇ ਜਿਆਦਾ ਪੈਸੇ: ਜੇਕਰ ਤੁਸੀਂ ਯਮੁਨਾ ਐਕਸਪ੍ਰੈਸਵੇਅ ਰਾਹੀਂ ਦਿੱਲੀ ਆਉਂਦੇ-ਜਾਂਦੇ ਹੋ ਤਾਂ ਅੱਜ ਤੋਂ ਤੁਹਾਨੂੰ ਜ਼ਿਆਦਾ ਟੋਲ ਟੈਕਸ ਦੇਣਾ ਪਵੇਗਾ। 1 ਸਤੰਬਰ ਤੋਂ ਲਾਗੂ ਹੋਏ ਨਵੇਂ ਵਾਧੇ ਅਨੁਸਾਰ ਕਾਰਾਂ, ਜੀਪਾਂ, ਵੈਨਾਂ ਅਤੇ ਹੋਰ ਹਲਕੇ ਮੋਟਰ ਵਾਹਨਾਂ ਲਈ ਟੋਲ ਟੈਕਸ ਦੀ ਦਰ 2.50 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 2.65 ਕਿਲੋਮੀਟਰ ਕਰ ਦਿੱਤੀ ਗਈ ਹੈ। ਯਾਨੀ ਕਿ 10 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਹੋਇਆ ਹੈ। ਹਲਕੇ ਵਪਾਰਕ ਵਾਹਨਾਂ, ਹਲਕੇ ਮਾਲ ਵਾਹਨਾਂ ਜਾਂ ਮਿੰਨੀ ਬੱਸਾਂ ਲਈ ਟੋਲ ਟੈਕਸ 3.90 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 4.15 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਬੱਸ ਜਾਂ ਟਰੱਕ ਲਈ ਟੋਲ ਦਰ 7.90 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 8.45 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤੀ ਗਈ ਹੈ।