ਨਵੀਂ ਦਿੱਲੀ: ਪੰਜਾਬ ਦੇ ਰਾਜ ਸਭਾ ਮੈਂਬਰ(Rajya Sabha member) ਅਤੇ 'ਆਪ' ਆਗੂ ਰਾਘਵ ਚੱਢਾ(Raghav Chadha) ਨੂੰ ਐਤਵਾਰ ਲੈਕਮੇ ਫੈਸ਼ਨ ਵੀਕ(Lakme Fashion Week ) 'ਚ ਰੈਂਪ ਵਾਕ ਕਰਦੇ ਦੇਖਿਆ ਗਿਆ। ਇਸ ਸ਼ੋਅ 'ਚ ਚੱਢਾ ਡਿਜ਼ਾਈਨਰ ਪਵਨ ਸਚਦੇਵ ਦੇ ਸ਼ੋਅ ਸਟਾਪਰ ਸਨ। ਇਸ ਦੀਆਂ ਵੀਡੀਓ ਅਤੇ ਤਸਵੀਰਾਂ ਰਾਘਵ ਚੱਢਾ ਵਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ।
ਰਾਘਵ ਚੱਢਾ(Raghav Chadha) ਨੂੰ ਭੂਰੇ ਰੰਗ ਦੀ ਬੈਲਟ ਨਾਲ ਸਜੀ ਇੱਕ ਸਟਾਈਲਿਸ਼ ਆਲ-ਬਲੈਕ ਸੂਟ ਵਿੱਚ ਰੈਂਪ 'ਤੇ ਚੱਲਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਅਦਾਕਾਰ ਅਪਾਰਸ਼ਕਤੀ ਖੁਰਾਣਾ ਨਾਲ ਰੈਂਪ ਵਾਕ ਕੀਤਾ। ਇਹ ਤਸਵੀਰਾਂ ਲੈਕਮੇ ਫੈਸ਼ਨ ਵੀਕ 2022 ਦੀਆਂ ਹਨ।
ਚੱਢਾ ਦੀਆਂ ਲੈਕਮੇ ਫੈਸ਼ਨ ਵੀਕ ਵਿੱਚ ਰੈਂਪ ਵਾਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ(viral on social media) ਹੋ ਰਹੀਆਂ ਹਨ। ਲੈਕਮੇ ਫੈਸ਼ਨ ਵੀਕ 'ਤੇ ਰਾਘਵ ਚੱਢਾ ਦੇ ਰੈਂਪ ਵਾਕ 'ਤੇ ਟਵਿੱਟਰ ਤੇ ਲੋਕ ਪ੍ਰਤੀਕਿਰਿਆ ਦੇਣ ਲੱਗੇ।
ਪੰਜਾਬ ਤੋਂ ਰਾਜ ਸਭਾ ਮੈਂਬਰ 33 ਸਾਲਾ ਰਾਘਵ ਚੱਢਾ ਰਾਜ ਸਭਾ ਸਦਨ ਦਾ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਮੈਂਬਰ ਹੈ, ਜੋ ਪੰਜਾਬ ਤੋਂ ਚਾਰ ਹੋਰਾਂ ਦੇ ਨਾਲ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਆਪਣੇ ਪੰਜ ਉਮੀਦਵਾਰਾਂ ਦੇ ਨਾਮ ਰੱਖੇ ਸਨ, ਜਿਨ੍ਹਾਂ ਵਿੱਚ ਅਸ਼ੋਕ ਕੁਮਾਰ ਮਿੱਤਲ, ਹਰਭਜਨ ਸਿੰਘ, ਰਾਘਵ ਚੱਢਾ, ਸੰਦੀਪ ਪਾਠਕ ਅਤੇ ਸੰਜੀਵ ਅਰੋੜਾ ਸ਼ਾਮਲ ਸਨ।
ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ 'ਆਪ' ਆਗੂ ਰਾਘਵ ਚੱਢਾ( Raghav Chadha) ਨੇ ਦਿੱਲੀ ਵਿਧਾਨ ਸਭਾ (Delhi Legislative Assembly) ਤੋਂ ਅਸਤੀਫਾ ਦਿੱਤਾ ਸੀ। ਇਸ ਦੇ ਨਾਲ ਹੀ ਰਾਘਵ ਚੱਢਾ 20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ-ਇੰਚਾਰਜ ਸਨ। ਪੰਜਾਬ 'ਚ 'ਆਪ' ਦੀ ਜਿੱਤ ਨੂੰ ਲੈਕੇ ਸਿਹਰਾ ਉਨ੍ਹਾਂ ਦੇ ਸਿਰ ਵੀ ਦਿੱਤਾ ਗਿਆ ਸੀ।