ਚੰਡੀਗੜ੍ਹ: ਜਾਪਾਨ ਦੀ ਨਿਸ਼ਿਆ ਮੋਮੀਜੀ ਨੇ ਟੋਕਿਓ ਓਲੰਪਿਕ ਦੇ ਸਕੇਟ ਬੋਰਡਿੰਗ ਮੁਕਾਬਲੇ ਦੇ ਮਹਿਲਾ ਸਟ੍ਰੀਟ ਫਾਈਨਲ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਨਿਸ਼ਿਆ ਨੇ ਸਿਰਫ 13 ਸਾਲ ਦੀ ਉਮਰ ਵਿੱਚ ਓਲੰਪਿਕ ਸੋਨ ਤਗਮਾ ਜਿੱਤਿਆ ਹੈ।13 ਸਾਲ 330 ਦਿਨ ਦੀ ਉਮਰ ਵਿਚ ਸਕੇਟ ਬੋਰਡਿੰਗ ਵਿਚ ਪਹਿਲੀ ਵਾਰ ਸੋਨ ਤਗਮਾ ਜਿੱਤਿਆ।
ਹਾਲਾਂਕਿ, ਬ੍ਰਾਜ਼ੀਲ ਦੀ ਰਾਇਸਾ ਲੀਲ (Rayssa Leal)ਵੀ ਇਸ ਮੁਕਾਬਲੇ ਵਿੱਚ ਤਗਮੇ ਦੀ ਦੌੜ ਵਿੱਚ ਸੀ। ਜੋ ਨੀਸ਼ਿਆ (13 ਸਾਲ 203 ਦਿਨ) ਤੋਂ ਵੀ ਛੋਟੀ ਸੀ ਪਰ ਉਹ ਸੋਨ ਤਗਮੇ ਦੀ ਦੌੜ ਤੋਂ ਕੁਝ ਅੰਕ ਪਿੱਛੇ ਰਹਿ ਗਈ।ਜਿਸ ਕਾਰਨ ਉਸ ਨੂੰ ਸਿਲਵਰ ਮੈਡਲ ਨਾਲ ਸੰਤੁਸ਼ਟ ਹੋਣਾ ਪਿਆ।
ਤੁਹਾਨੂੰ ਦੱਸ ਦਈਏ ਕਿ ਜਾਪਾਨ ਦੀ 16 ਸਾਲਾ ਨਕਾਯਾਮਾ (Nakayama) ਨੇ ਇਸ ਸਕੇਟ ਬੋਰਡਿੰਗ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤਰ੍ਹਾਂ ਜਾਪਾਨ ਨੇ ਕੁਲ ਦੋ ਤਗਮੇ ਜਿੱਤ ਕੇ ਸਕੇਟ ਬੋਰਡਿੰਗ ਵਿਚ ਦਬਦਬਾ ਬਣਾਇਆ। ਜਾਪਾਨ ਨੇ ਸਕੇਟ ਬੋਰਡਿੰਗ ਵਿਚ ਹੁਣ ਤਕ 6 ਵਿਚੋਂ 3 ਤਮਗੇ ਜਿੱਤੇ ਹਨ।