ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਅਨਲੌਕ 4 ਸਬੰਧਿਤ ਪਾਬੰਦੀਆਂ 'ਚ ਹੋਰ ਢਿੱਲ ਦਿੱਤੀ ਹੈ। ਰਾਜਧਾਨੀ ਵਿੱਚ ਬਾਰਾਂ ਹੁਣ ਪਬਲਿਕ ਪਾਰਕਾਂ ਅਤੇ ਬਗੀਚਿਆਂ ਦੇ ਨਾਲ ਖੁੱਲ ਸਕਣਗੇ, ਅਨਲੌਕ 4 ਵਿੱਚ, ਦਿੱਲੀ ਸਰਕਾਰ ਨੇ ਦੁਪਹਿਰ 12 ਤੋਂ ਰਾਤ 10 ਵਜੇ ਤੱਕ ਬਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ।
ਇਸ ਦੇ ਨਾਲ ਹੀ, ਰੈਸਟੋਰੈਂਟ ਦੇ ਖੁੱਲਣ ਦੇ ਸਮੇਂ ਨੂੰ ਵਧਾ ਦਿੱਤਾ ਗਿਆ ਹੈ, ਰੈਸਟੋਰੈਂਟ ਹੁਣ 8 ਵਜੇ ਦੀ ਬਜਾਏ ਰਾਤ 10 ਵਜੇ ਤੱਕ ਖੁੱਲ੍ਹਣਗੇ। ਇਸ ਤੋਂ ਇਲਾਵਾਂ ਗੋਲਫ ਕਲੱਬਾਂ ਅਤੇ ਬਾਹਰੀ ਯੋਗਾ ਗਤੀਵਿਧੀਆਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਨਵੀਂ ਗਾਇਡਲਾਇਨ ਦੇ ਅਨੁਸਾਰ, ਰੈਸਟੋਰੈਂਟ-ਬਾਰ ਵਿੱਚ ਬੈਠਣ ਦੀ ਸਮਰੱਥਾ 50% ਹੈ। ਰੈਸਟੋਰੈਂਟ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਅਤੇ ਬਾਰ ਦੁਪਹਿਰ 12 ਤੋਂ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ। ਸਾਰੇ ਬਾਜ਼ਾਰ ਅਤੇ ਸੋਪਿੰਗ ਮਾੱਲ ਨੂੰ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੈ।