ਹੈਦਰਾਬਾਦ:ਕੁਝ ਲੋਕ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਕੰਮ ਕਰ ਕੇ ਆਪਣਾ ਨਾਮ ਬਣਾ ਲੈਂਦੇ ਹਨ ਜਿਸ ਨੂੰ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ, ਇਸ ਤਰ੍ਹਾਂ ਦੇ ਹੀ ਇੱਕ ਨੌਜਵਾਨ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਸਦਾ ਨਾਮ ਹੈ ਕੁੰਵਰ ਅੰਮ੍ਰਿਤਬੀਰ ਸਿੰਘ ਜੋ 19 ਸਾਲ ਦੇ ਹਨ ਪਰ ਉਨ੍ਹਾਂ ਦੀ ਕਹਾਣੀ ਤੁਹਾਨੂੰ ਆਪਣੇ ਟੀਚੇ ਤੇ ਪਹੁੰਚਣ ਦਾ ਰਸਤਾ ਦਿਖਾ ਸਕਦੀ ਹੈ।
ਕਦੇ ਨਹੀਂ ਗਏ ਜਿੰਮ, ਦੇਸੀ ਜੁਗਾੜ ਨਾਲ ਬਣਾਇਆ ਸਰੀਰ, ਦੇਖੋ ਵੀਡੀਓ 12ਵੀਂ 'ਚ ਹੋ ਗਿਆ ਸੀ ਅਸਫਲ
ਇਹ ਮੁੰਡਾ 12ਵੀਂ ਗਣਿਤ ਦੀ ਪ੍ਰੀਖਿਆ ਵਿੱਚ ਅਸਫਲ ਹੋ ਗਿਆ ਸੀ। ਇਸ ਲਈ ਇਹ ਬਹੁਤ ਉਦਾਸ ਰਹਿਣ ਲੱਗਾ ਪਰ ਕੁੰਵਰ ਨੇ ਡਿਪਰੈਸ਼ਨ ਨੂੰ ਜ਼ਮੀਨ 'ਤੇ ਉਤਾਰਿਆ। ਉਸਨੇ ਸਖ਼ਤ ਮਿਹਨਤ ਕੀਤੀ ਅਤੇ ਫਿਟਨੈਸ ਦੀ ਦੁਨੀਆਂ ਵਿੱਚ ਆਪਣਾ ਨਾਮ ਬਣਾਇਆ। ਉਹ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਉਮਰਵਾਲਾ ਪਿੰਡ ਦਾ ਰਹਿਣ ਵਾਲਾ ਹੈ। ਜਿਸਨੇ 1 ਮਿੰਟ ਵਿੱਚ ਸਭ ਤੋਂ ਵੱਧ knuckle pushups ਅਤੇ 30 ਸਕਿੰਟਾਂ ਵਿੱਚ ਸਭ ਤੋਂ ਵੱਧ ਸੁਪਰਮੈਨ ਪੁਸ਼ਅਪਸ ਦਾ ਰਿਕਾਰਡ ਕਾਇਮ ਕੀਤਾ ਹੈ।
ਕਦੇ ਨਹੀਂ ਗਏ ਜਿੰਮ, ਦੇਸੀ ਜੁਗਾੜ ਨਾਲ ਬਣਾਇਆ ਸਰੀਰ, ਦੇਖੋ ਵੀਡੀਓਕਦੇ ਨਹੀਂ ਗਏ ਜਿੰਮ, ਦੇਸੀ ਜੁਗਾੜ ਨਾਲ ਬਣਾਇਆ ਸਰੀਰ, ਦੇਖੋ ਵੀਡੀਓਕਦੇ ਨਹੀਂ ਗਏ ਜਿੰਮ, ਦੇਸੀ ਜੁਗਾੜ ਨਾਲ ਬਣਾਇਆ ਸਰੀਰ, ਦੇਖੋ ਵੀਡੀਓ ਦੇਸੀ ਜੁਗਾੜ ਤੋਂ ਬਣਾਈਆਂ ਕਸਰਤ ਦੀਆਂ ਚੀਜ਼ਾਂ
ਕੁੰਵਰ ਕਦੇ ਵੀ ਜਿੰਮ ਨਹੀਂ ਗਿਆ ਉਸਨੇ ਆਪਣੇ ਹੱਥਾਂ ਨਾਲ ਹੀ ਪੱਥਰਾਂ, ਸੀਮਿੰਟ, ਖਾਲੀ ਬੋਤਲਾਂ ਅਤੇ ਲੋਹੇ ਦੀਆਂ ਰਾਡਾ ਤੋਂ ਕਸਰਤ ਲਈ ਤੰਦਰੁਸਤੀ ਲਈ ਬਹੁਤ ਸਾਰਾ ਸਮਾਨ ਬਣਾਇਆ ਅਤੇ ਘਰ ਦੀ ਛੱਤ‘ ਤੇ ਅਭਿਆਸ ਕੀਤਾ। ਬੇਸ਼ੱਕ ਲੋਕ ਆਪਣਾ ਸਰੀਰ ਬਣਾਉਣ ਲਈ ਜਿੰਮ ਜਾਂਦੇ ਹਨ ਪਰ ਕੁੰਵਰ ਨੇ ਬਿਨ੍ਹਾਂ ਜਿੰਮ ਦੇ ਇਨ੍ਹਾਂ ਵੱਡਾ ਕੰਮ ਕਰ ਦਿਖਾਇਆ।
ਕਦੇ ਨਹੀਂ ਗਏ ਜਿੰਮ, ਦੇਸੀ ਜੁਗਾੜ ਨਾਲ ਬਣਾਇਆ ਸਰੀਰ, ਦੇਖੋ ਵੀਡੀਓ ਪਿਤਾ ਅਤੇ ਚਾਚਾ ਵੀ ਰਹਿ ਚੁੱਕੇ ਹਨ ਖੇਡਾਂ 'ਚ
ਕੁੰਵਰ ਨੇ ਕਿਹਾ ਕਿ ਉਹ ਜੀਵਨੀ ਪੜ੍ਹਨਾ ਪਸੰਦ ਕਰਦਾ ਹੈ। ਆਪਣੇ ਸਕੂਲ ਦੌਰਾਨ ਵੀ ਉਸਨੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਦੀ ਭੂਮਿਕਾ ਨਿਭਾਈ। ਉਹ ਕਹਿੰਦਾ ਹੈ ਕਿ ਉਨ੍ਹਾਂ ਨੇ ਹੀ ਮੈਨੂੰ ਜ਼ਿੰਦਗੀ ਵਿੱਚ ਕੁਝ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਪਿਤਾ ਅਤੇ ਚਾਚਾ ਜੀ ਵੀ ਆਪਣੀ ਜਵਾਨੀ ਦੇ ਦੌਰਾਨ ਖੇਡਾਂ ਵਿੱਚ ਸਨ, ਉਨ੍ਹਾਂ ਨੇ ਵੀ ਕੁੰਵਰ ਨੂੰ ਫਿਟਨੈਸ ਦੀ ਦੁਨੀਆ ਵਿੱਚ ਆਉਣ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ।
ਇਹ ਵੀ ਪੜੋ:17 ਸਾਲ ਦੀ ਲੜਕੀ ਨੇ ਕੀਤਾ ਕਮਾਲ, ਦੇਖੋ ਕਿਸ ਤਰ੍ਹਾਂ ਬਣਾਈ ਪੂਰੀ ਰਾਮਾਇਣ ਦੀ ਪੇਂਟਿੰਗ