ਕਾਠਮੰਡੂ: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਦੀ ਕਤਰ ਯਾਤਰਾ ਦੇਸ਼ ਵਿੱਚ ਕੁਝ ਅਹਿਮ ਸਿਆਸੀ ਪ੍ਰੋਗਰਾਮਾਂ ਕਾਰਨ ਰੱਦ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਚੰਡ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਅਧਿਕਾਰਤ ਵਿਦੇਸ਼ ਯਾਤਰਾ 'ਤੇ ਇਸ ਹਫਤੇ ਕਤਰ ਜਾਣਾ ਸੀ।
ਪ੍ਰਧਾਨ ਮੰਤਰੀ ਦੀ ਕਤਰ ਯਾਤਰਾ ਦੇਸ਼ 'ਚ ਕੁਝ ਮਹੱਤਵਪੂਰਨ ਸਿਆਸੀ ਕੰਮਾਂ ਕਾਰਨ ਰੱਦ :ਉਨ੍ਹਾਂ ਨੇ ਪਿਛਲੇ ਸਾਲ 26 ਦਸੰਬਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਚਾਰਜ ਸੰਭਾਲਿਆ ਸੀ। ਪ੍ਰਚੰਡ ਦੇ ਮੀਡੀਆ ਕੋਆਰਡੀਨੇਟਰ ਸੂਰਿਆ ਕਿਰਨ ਸ਼ਰਮਾ ਨੇ ਸੋਮਵਾਰ ਨੂੰ ਏਜੰਸੀ ਨੂੰ ਦੱਸਿਆ, ''ਘੱਟ ਵਿਕਸਤ ਦੇਸ਼ਾਂ (ਐੱਲ.ਡੀ.ਸੀ.) ਦੇ ਪੰਜਵੇਂ ਸੰਮੇਲਨ 'ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਦੀ ਕਤਰ ਯਾਤਰਾ ਦੇਸ਼ 'ਚ ਕੁਝ ਮਹੱਤਵਪੂਰਨ ਸਿਆਸੀ ਕੰਮਾਂ ਕਾਰਨ ਰੱਦ ਕਰ ਦਿੱਤੀ ਗਈ ਹੈ।'
ਇਹ ਵੀ ਪੜ੍ਹੋ :Congress Sankalp 2024: ਰਾਏਪੁਰ 'ਚ ਪ੍ਰਿਯੰਕਾ ਗਾਂਧੀ ਦੀ ਹੁੰਕਾਰ, 'ਵਿਰੋਧੀ ਸਾਡੇ 'ਤੇ ਛਾਪੇਮਾਰੀਆਂ ਕਰਵਾਉਂਦੇ ਪਰ ਅਸੀਂ ਮਜ਼ਬੂਤੀ ਨਾਲ ਖੜ੍ਹੇ ਹਾਂ'
ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਦੇਸ਼ ਨਾ ਛੱਡਣ ਦਾ ਫੈਸਲਾ :ਇਸ ਤੋਂ ਪਹਿਲਾਂ ਐਤਵਾਰ ਨੂੰ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਪ੍ਰਚੰਡ ਦੀ ਅਗਵਾਈ ਵਿਚ ਇਕ ਵਫ਼ਦ ਘੱਟ ਵਿਕਸਤ ਦੇਸ਼ਾਂ (ਐਲਡੀਸੀ) ਦੇ ਪੰਜਵੇਂ ਸੰਮੇਲਨ ਵਿਚ ਹਿੱਸਾ ਲੈਣ ਲਈ ਕਤਰ ਜਾਵੇਗਾ। ਪ੍ਰਚੰਡ ਦੇ ਇਕ ਸਹਿਯੋਗੀ ਨੇ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਨੇ 9 ਮਾਰਚ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਦੇਸ਼ ਨਾ ਛੱਡਣ ਦਾ ਫੈਸਲਾ ਕੀਤਾ ਹੈ। ਪ੍ਰਚੰਡ ਦੀ ਅਗਵਾਈ ਵਾਲੀ ਸੀਪੀਐਨ-ਮਾਓਵਾਦੀ ਕੇਂਦਰ ਸਮੇਤ ਅੱਠ ਸਿਆਸੀ ਪਾਰਟੀਆਂ ਨੇ ਰਾਸ਼ਟਰਪਤੀ ਚੋਣ ਦੌਰਾਨ ਨੇਪਾਲੀ ਕਾਂਗਰਸ ਦੇ ਸੀਨੀਅਰ ਆਗੂ ਰਾਮਚੰਦਰ ਪੌਦਿਆਲ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ :Karnataka High Court: ਕਰਨਾਟਕ ਹਾਈ ਕੋਰਟ ਨੇ ਅਪਰਾਧ ਕਬੂਲ ਕਰਨ ਤੋਂ ਬਾਅਦ ਬਜ਼ੁਰਗ ਵਿਅਕਤੀ ਦੀ ਸਜ਼ਾ ਘਟਾਈ, ਆਂਗਣਵਾੜੀ ਕੇਂਦਰ ਵਿੱਚ ਸੇਵਾ ਕਰਨ ਦੇ ਦਿੱਤੇ ਆਦੇਸ਼
2008 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ ਪ੍ਰਚੰਡ :ਦੱਸ ਦੇਈਏ ਕਿ ਨੇਪਾਲ ਦੇ ਪੀਐਮ ਪ੍ਰਚੰਡ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ। ਪਿਛਲੇ ਸਾਲ ਉਨ੍ਹਾਂ ਨੇ 26 ਦਸੰਬਰ ਨੂੰ ਸਹੁੰ ਚੁੱਕੀ ਸੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪ੍ਰਚੰਡ ਨੇ ਕਈ ਅਹਿਮ ਐਲਾਨ ਕੀਤੇ ਸਨ। ਪ੍ਰਚੰਡ ਆਪਣੇ ਪਹਿਲੇ ਕਾਰਜਕਾਲ ਦੌਰਾਨ ਭਾਰਤ ਆਏ ਸਨ। ਉਹ ਪਿਛਲੇ ਸਾਲ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਸੱਦੇ 'ਤੇ ਭਾਰਤ ਆਏ ਸਨ। ਪ੍ਰਚੰਡ 2008 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਬਾਅਦ ਉਹ 2016 ਤੋਂ 2017 ਤੱਕ ਪ੍ਰਧਾਨ ਮੰਤਰੀ ਰਹੇ। ਭਾਰਤ ਅਤੇ ਨੇਪਾਲ ਦੇ ਸਬੰਧ ਚੰਗੇ ਰਹੇ ਹਨ। ਅਜਿਹਾ ਰਿਵਾਜ ਰਿਹਾ ਹੈ ਕਿ ਜੇਕਰ ਕੋਈ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਵਿਦੇਸ਼ ਯਾਤਰਾ 'ਤੇ ਭਾਰਤ ਪਹੁੰਚਦਾ ਹੈ।