ਪੰਜਾਬ

punjab

ETV Bharat / bharat

ਭਾਰਤ ਤੋਂ ਪੈਨਸ਼ਨ ਲੈ ਕੇ ਪਰਤ ਰਹੇ ਨੇਪਾਲੀ ਪੈਨਸ਼ਨਕਾਰਾਂ ਦੀ ਪਲਟੀ ਜੀਪ, 5 ਦੀ ਮੌਤ - ਜ਼ਿਲ੍ਹਾ ਹਸਪਤਾਲ ਬੈਤੜੀ

ਨੇਪਾਲ ਦੇ ਬੈਤੜੀ ਵਿੱਚ ਇੱਕ ਜੀਪ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 5 ਗੰਭੀਰ ਜ਼ਖਮੀ ਹੋ ਗਏ।

ਭਾਰਤ ਤੋਂ ਪੈਨਸ਼ਨ ਲੈ ਕੇ ਪਰਤ ਰਹੇ ਨੇਪਾਲੀ ਪੈਨਸ਼ਨਕਾਰਾਂ ਦੀ ਪਲਟੀ ਜੀਪ
ਭਾਰਤ ਤੋਂ ਪੈਨਸ਼ਨ ਲੈ ਕੇ ਪਰਤ ਰਹੇ ਨੇਪਾਲੀ ਪੈਨਸ਼ਨਕਾਰਾਂ ਦੀ ਪਲਟੀ ਜੀਪ

By

Published : Nov 25, 2020, 6:46 AM IST

ਪਿਥੌਰਾਗੜ: ਝੂਲਘਾਟ ਤੋਂ ਨੇਪਾਲ ਦੇ ਪੈਨਸ਼ਨਕਾਰਾਂ ਨੂੰ ਲੈ ਕੇ ਜਾ ਰਹੀ ਜੀਪ ਸ਼ਾਮ ਨੂੰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦ ਕਿ ਬਾਕੀ ਪੰਜ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਬੈਤੜੀ ਅਤੇ ਧਨਗੜ੍ਹੀ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੋਕ ਭਾਰਤ ਤੋਂ ਪੈਨਸ਼ਨ ਲੈ ਕੇ ਨੇਪਾਲ ਜੀਪ ਤੋਂ ਆਪਣੇ ਪਿੰਡ ਪਰਤ ਰਹੇ ਸਨ।

ਮ੍ਰਿਤਕਾਂ ਦੀ ਪਛਾਣ ਕਲਾਵਤੀ ਚੰਦ (75 ਸਾਲ), ਭਗੀਰਥ ਪਾਂਡੇ (77 ਸਾਲ), ਭਾਗੀਰਥ ਪਾਂਡੇ (77 ਸਾਲ), ਪਾਰਵਤੀ ਚੰਦ (72 ਸਾਲ), ਪਾਰਵਤੀ ਦੇਵੀ ਚੰਦ 70 ਸਾਲ ਅਤੇ ਪਾਟਨ ਨਗਰ ਨਿਗਮ ਦੇ ਕ੍ਰਿਸ਼ਣਾ ਲਾਲ ਲਵੜ (58 ਸਾਲ) ਵਜੋਂ ਹੋਈ ਹੈ। ਬੈਤੜੀ ਪੁਲਿਸ ਦਫ਼ਤਰ ਦੇ ਬੁਲਾਰੇ ਇੰਸਪੈਕਟਰ ਜਨਕ ਬਹਾਦੁਰ ਧਾਮੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਪੰਜ ਲੋਕ ਜ਼ਖਮੀ ਹੋਏ ਹਨ।

ਪੁਲਿਸ ਸੁਪਰਡੈਂਟ ਨਾਰਾਇਣ ਪ੍ਰਸਾਦ ਅਧਿਕਾਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜੀਪ ਬੇਕਾਬੂ ਗਤੀ ਕਾਰਨ ਹਾਦਸਾਗ੍ਰਸਤ ਹੋ ਗਈ। ਜੀਪ ਸੜਕ ਤੋਂ ਲਗਭਗ 100 ਮੀਟਰ ਦੀ ਦੂਰੀ ਤੇ ਇੱਕ ਟੋਏ ਵਿੱਚ ਡਿੱਗ ਗਈ। ਜੀਪ ਚਾਲਕ ਗੋਪਾਲ ਕਾਰਕੀ ਨੂੰ ਇਲਾਜ ਲਈ ਧਨਗੜ੍ਹੀ ਭੇਜਿਆ ਗਿਆ ਹੈ।

ਦੱਸ ਦੇਈਏ ਕਿ ਹਾਦਸੇ ਵਿੱਚ ਮਾਰੇ ਗਏ ਸਾਰੇ ਨਾਗਰਿਕ ਆਪਣੀ ਪੈਨਸ਼ਨ ਭਾਰਤ ਤੋਂ ਲੈ ਰਹੇ ਸਨ। ਪਿਛਲੇ ਅਪ੍ਰੈਲ ਤੋਂ ਪੈਨਸ਼ਨ ਨਾ ਮਿਲਣ ਕਾਰਨ ਝੂਲਘਾਟ ਪੁਲ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪੈਨਸ਼ਨਕਾਰਾਂ ਲਈ ਖੋਲ੍ਹ ਦਿੱਤਾ ਗਿਆ ਹੈ।

ABOUT THE AUTHOR

...view details