ਪੰਜਾਬ

punjab

ETV Bharat / bharat

ਨੀਟ ਕਾਉਂਸਲਿੰਗ 2021 'ਚ ਹੋ ਰਹੀ ਦੇਰੀ ਕਾਰਨ ਹੜਤਾਲ, ਅੱਜ ਬੰਦ ਰਹਿਣਗੇ OPD - NEET PG COUNSELLING 2021

ਰਾਸ਼ਟਰੀ ਰਾਜਧਾਨੀ ਵਿੱਚ ਰੇਜੀਡੇਂਟ ਡਾਕਟਰਸ ਐਸੋਸੀਏਸ਼ਨ ਨੇ ਵੀ ਸ਼ਨੀਵਾਰ ਤੋਂ ਹੜਤਾਲ ਦਾ ਐਲਾਨ ਕੀਤਾ ਹੈ। ਰਾਮ ਮਨੋਹਰ ਲੋਹੀਆ ਹਸਪਤਾਲ (RML), ਲੇਡੀ ਹਾਰਡਿਗ ਹਾਸਪਿਟਲ ਅਤੇ VMMC ਨੇ ਵੀ ਓਪੀਡੀ ਬੰਦ ਕਰਨ ਦਾ ਐਲਾਨ ਕੀਤਾ ਹੈ।

ਨੀਟ ਕਾਉਂਸਲਿੰਗ 2021 'ਚ ਹੋ ਰਹੀ ਦੇਰੀ ਕਾਰਨ ਹੜਤਾਲ ਦਾ ਐਲਾਨ
ਨੀਟ ਕਾਉਂਸਲਿੰਗ 2021 'ਚ ਹੋ ਰਹੀ ਦੇਰੀ ਕਾਰਨ ਹੜਤਾਲ ਦਾ ਐਲਾਨ

By

Published : Nov 27, 2021, 8:38 AM IST

ਨਵੀਂ ਦਿੱਲੀ:ਨੀਟ ਪੀਜੀ 2021 (NEET PG 202) ਕਾਉਂਸਲਿੰਗ ਆਯੋਜਿਤ ਕਰਨ ਵਿੱਚ ਵਾਰ-ਵਾਰ ਹੋ ਰਹੀ ਦੇਰੀ ਦੇ ਖਿਲਾਫ ਡਾਕਟਰਾਂ ਦੇ ਤਮਾਮ ਸੰਗਠਨਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਆਫ ਰੇਜੀਡੇਂਟ ਡਾਕਟਰਸ ਐਸੋਸੀਏਸ਼ਨ (FORDA)ਨੇ ਅੱਜ ਤੋਂ ਦੇਸ਼ ਭਰ ਵਿੱਚ ਹੜਤਾਲ ਦੀ ਅਪੀਲ ਕੀਤੀ ਹੈ।

FORDA ਨੇ ਬਿਆਨ ਜਾਰੀ ਕਰ ਕਿਹਾ ਕਿ ਐਸੋਸੀਏਸ਼ਨ ਨੇ ਦੇਸ਼ ਭਰ ਵਿੱਚ ਰੇਜੀਡੇਂਟ ਡਾਕਟਰਾਂ ਨਾਲ ਸ਼ਨੀਵਾਰ ਤੋਂ ਓਪੀਡੀ ਸੇਵਾਵਾਂ ਤੋਂ ਖੁਦ ਨੂੰ ਦੂਰ ਕਰਨ ਦਾ ਐਲਾਨ ਕੀਤਾ ਹੈ।

ਰਾਸ਼ਟਰੀ ਰਾਜਧਾਨੀ ਵਿੱਚ ਰੇਜੀਡੇਂਟ ਡਾਕਟਰਸ ਐਸੋਸੀਏਸ਼ਨ ਨੇ ਵੀ ਸ਼ਨੀਵਾਰ ਤੋਂ ਹੜਤਾਲ ਦਾ ਐਲਾਨ ਕੀਤਾ ਹੈ। ਰਾਮ ਮਨੋਹਰ ਲੋਹੀਆ ਹਸਪਤਾਲ (RML),ਲੇਡੀ ਹਾਰਡਿਗ ਹਾਸਪਿਟਲ ਅਤੇ VMMC ਨੇ ਵੀ ਓਪੀਡੀ ਬੰਦ ਕਰਨ ਦਾ ਐਲਾਨ ਕੀਤਾ ਹੈ।

ਦੱਸ ਦੇਈਏ FAIMA, FORDA ਅਤੇ IMA JDN ਡਾਕਟਰਸ ਐਸੋਸੀਏਸ਼ਨ ਨੇ ਨੀਟ ਪੀਜੀ 2021 ਕਾਉਂਸਲਿੰਗ ਵਿੱਚ ਹੋ ਰਹੀ ਦੇਰੀ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਡਾਕਟਰਾਂ ਨੇ ਹੜਤਾਲ ਦੀ ਅਪੀਲ ਕੀਤੀ ਸੀ। ਹੁਣ ਦੇਸ਼ ਭਰ ਦੇ ਡਾਕਟਰਸ ਇਸ ਹੜਤਾਲ ਨਾਲ ਜੁੜ ਰਹੇ ਹਨ।

ਕੀ ਹੈ ਮਾਮਲਾ ?

ਦਰਅਸਲ, ਡਾਕਟਰਾਂ ਦੇ ਐਸੋਸੀਏਸ਼ਨ ਨੀਟ ਪੀਜੀ ਕਾਉਂਸਲਿੰਗ ਵਿੱਚ ਹੋ ਰਹੀ ਦੇਰੀ ਦਾ ਵਿਰੋਧ ਕਰ ਰਹੇ ਹਨ। FORDA ਨੇ ਕਿਹਾ ਹੈ ਕਿ ਅਸੀ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਮਿਲੇ ਸਕਾਰਾਤਮਕ ਨਤੀਜਿਆਂ ਲਈ ਇੰਤਜਾਰ ਕਰ ਰਹੇ ਹਾਂ। ਦਰਅਸਲ ਸੁਪਰੀਮ ਕੋਰਟ ਨੀਟ ਪਰੀਖਿਆ ਵਿੱਚ ਓਬੀਸੀ ਲਈ 27% ਅਤੇ EWS ਐਸ ਸ਼੍ਰੇਣੀ ਲਈ 10 ਫੀਸਦ ਰਾਖਵਾਂ ਪ੍ਰਦਾਨ ਕਰਨ ਵਾਲੇ ਕੇਂਦਰ ਅਤੇ ਮੈਡੀਕਲ ਕਾਉਂਸਿਲਿੰਗ ਕਮੇਟੀ (ਐਮਸੀਸੀ) ਦੀਆਂ ਅਧਿਸੂਚਨਾਵਾਂ ਦੇ ਖਿਲਾਫ ਪਟੀਸ਼ਨ ਉੱਤੇ ਸੁਣਵਾਈ ਕਰ ਰਿਹਾ ਹੈ।

ਕੇਂਦਰ ਨੇ 25 ਨਵੰਬਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਉਸਨੇ EWS ਸ਼੍ਰੇਣੀ ਲਈ 8 ਲੱਖ ਰੁਪਏ ਦੀ ਵਾਰਸ਼ਿਕ ਕਮਾਈ ਸੀਮਾ ਉੱਤੇ ਫਿਰ ਤੋਂ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ।ਕੇਂਦਰ ਨੇ ਚਾਰ ਹਫ਼ਤਿਆਂ ਲਈ ਨੀਟ ਕਾਉਂਸਲਿੰਗ ਟਾਲ ਦਿੱਤੀ ਹੈ।

ਇਹ ਵੀ ਪੜੋ:International Flights: ਕੇਂਦਰ ਦਾ ਵੱਡਾ ਫੈਸਲਾ, 15 ਦਸੰਬਰ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ

ABOUT THE AUTHOR

...view details