ਪੰਜਾਬ

punjab

ETV Bharat / bharat

Rajasthan: ਸੀਕਰ ਵਿੱਚ NEET ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਰੱਖੜੀ ਮਨਾ ਕੇ ਆਇਆ ਸੀ ਘਰੋਂ

ਰਾਜਸਥਾਨ ਦੇ ਕੋਟਾ 'ਚ ਖੁਦਕੁਸ਼ੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਸੀਕਰ ਜ਼ਿਲ੍ਹੇ ਤੋਂ NEET ਦੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਵਿਦਿਆਰਥੀ ਕਰੌਲੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

neet-aspirant-dies-by-suicide-in-sikar-district-of-rajasthan
ਰਾਜਸਥਾਨ: ਸੀਕਰ ਵਿੱਚ NEET ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਰੱਖੜੀ ਮਨਾ ਕੇ ਆਇਆ ਸੀ ਘਰੋਂ

By ETV Bharat Punjabi Team

Published : Sep 4, 2023, 10:22 PM IST

ਸੀਕਰ:ਰਾਜਸਥਾਨ ਦੇ ਸੀਕਰ 'ਚ ਸੋਮਵਾਰ ਨੂੰ NEET ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਇਸ ਦੇ ਨਾਲ ਹੀ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੂੰ ਉਕਤ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਇਹ ਵੀ ਦੱਸਿਆ ਗਿਆ ਕਿ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਵਿਦਿਆਰਥੀ ਤਿੰਨ ਦਿਨ ਪਹਿਲਾਂ ਘਰੋਂ ਆਇਆ ਸੀ: ਪੁਲਿਸ ਵੱਲੋਂ ਦੱਸਿਆ ਗਿਆ ਕਿ 16 ਸਾਲਾ ਕੌਸ਼ਲ ਕੁਮਾਰ ਵਾਸੀ ਕਰੌਲੀ, ਸੀਕਰ ਦੇ ਇੱਕ ਪ੍ਰਾਈਵੇਟ ਕੋਚਿੰਗ ਇੰਸਟੀਚਿਊਟ ਤੋਂ NEET ਦੀ ਤਿਆਰੀ ਕਰ ਰਿਹਾ ਸੀ। ਉਹ ਰੱਖੜੀ ਵਾਲੇ ਦਿਨ ਆਪਣੇ ਘਰ ਗਿਆ ਸੀ ਅਤੇ ਤਿੰਨ ਦਿਨ ਪਹਿਲਾਂ ਹੀ ਸੀਕਰ ਪਰਤਿਆ ਸੀ। ਸੋਮਵਾਰ ਦੁਪਹਿਰ ਕੋਚਿੰਗ ਛੁੱਟੀ ਤੋਂ ਬਾਅਦ ਹੋਸਟਲ ਆਇਆ ਅਤੇ ਫਿਰ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਮਰੇ 'ਚ ਚਲਾ ਗਿਆ। ਕੁਝ ਸਮੇਂ ਬਾਅਦ ਕੌਸ਼ਲ ਦਾ ਇੱਕ ਦੋਸਤ ਉਸ ਨੂੰ ਮਿਲਣ ਆਇਆ ਅਤੇ ਕਾਫੀ ਖੜਕਾਉਣ ਦੇ ਬਾਵਜੂਦ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਸ ਨੇ ਹੋਸਟਲ ਸੰਚਾਲਕ ਨੂੰ ਸੂਚਨਾ ਦਿੱਤੀ।

ਇਸ ਤੋਂ ਬਾਅਦ ਹੋਸਟਲ ਸੰਚਾਲਕ ਨੇ ਮੌਕੇ 'ਤੇ ਪਹੁੰਚ ਕੇ ਕਮਰੇ ਦਾ ਦਰਵਾਜ਼ਾ ਤੋੜਿਆ ਅਤੇ ਘਟਨਾ ਦੀ ਸੂਚਨਾ ਸਥਾਨਕ ਪੁਲਸ ਸਟੇਸ਼ਨ ਨੂੰ ਦਿੱਤੀ। ਇਧਰ, ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਕਮਰੇ ਦਾ ਜਾਇਜ਼ਾ ਲੈ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਫਿਲਹਾਲ ਲਾਸ਼ ਨੂੰ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।

ABOUT THE AUTHOR

...view details