ਚੰਡੀਗੜ੍ਹ : ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ ਵਿੱਚ ਸੋਨ ਤਗਮਾ ਜਿੱਤ ਕੇ ਪੂਰੇ ਦੇਸ਼ ਦਾ ਨਾਂ ਰੌਸਨ ਕੀਤਾ ਹੈ ਅਤੇ ਆਪਣੇ ਲਈ ਸਭ ਦੇ ਦਿਲਾਂ ਵਿੱਚ ਥਾਂ ਬਣਾਈ ਹੈ। ਸੋਸ਼ਲ ਮੀਡੀਆ 'ਤੇ ਹਰ ਕੋਈ ਨੀਰਜ ਚੋਪੜਾ ਨੂੰ ਹੀ ਸਰਚ ਕਰ ਰਿਹਾ ਹੈ। ਹੁਣ ਉਨ੍ਹਾਂ ਦੇ ਬਹੁਤ ਸਾਰੇ ਨਵੇਂ ਅਤੇ ਪੁਰਾਣੇ ਵੀਡੀਓ ਵਾਇਰਲ ਹੋ ਰਹੇ ਹਨ। ਇਸ ਦੌਰਾਨ ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾਉਂਣ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ ਇਸ ਵਿੱਚ ਨੀਰਜ ਬਰਾਤੀਆਂ ਵਾਲਾ ਡਾਂਸ ਕਰ ਰਿਹਾ ਹੈ।
ਨੀਰਜ ਚੋਪੜਾ ਦਾ ਪੁਰਾਣਾ ਵੀਡੀਓ ਵਾਇਰਲ ਹੋਇਆ, ਜਿਸਨੂੰ ਦੇਖਕੇ ਸਭ ਹੋਏ ਹੈਰਾਨ ! - ਡਾਂਸ
ਨੀਰਜ ਚੋਪੜਾ ਦਾ ਇੱਕ ਪੁਰਾਣਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਨੀਰਜ ਇੱਕ ਗਾਣੇ ਤੇ ਝੂਮਦਾ ਦਿਖਾਈ ਦੇ ਰਿਹਾ ਹੈ। ਜੋ ਸਭ ਦਾ ਦਿਲ ਜਿੱਤ ਰਹੀ ਹੈ।
ਨੀਰਜ ਚੋਪੜਾ ਦਾ ਪੁਰਾਣਾ ਵੀਡੀਓ ਵਾਇਰਲ ਹੋਇਆ, ਜਿਸਨੂੰ ਦੇਖਕੇ ਸਭ ਹੋਏ ਹੈਰਾਨ !
ਇਹ ਵੀਡੀਓ ਟਵਿੱਟਰ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਨੀਰਜ ਚੋਪੜਾ ਦਾ ਇਹ ਡਾਂਸ ਵੀਡੀਓ ਕੋਈ ਪੁਰਾਣਾ ਹੈ। ਇਸ 'ਚ ਉਹ ਬਹੁਤ ਮਸਤੀ ਨਾਲ ਡਾਂਸ ਕਰ ਰਹੇ ਹਨ। ਕੁਝ ਲੋਕਾਂ ਨੇ ਇਹ ਵੀ ਲਿਖਿਆ ਕਿ ਇਹ ਦੇਸੀ ਛੋਰਾ ਸਭ ਤੋਂ ਵਧੀਆ ਬਰਾਤੀ ਡਾਂਸਰ ਵੀ ਹੈ। ਇਸ ਲਈ ਕੁਝ ਉਸਨੂੰ ਸਭ ਤੋਂ ਯੋਗ ਬੈਚਲਰ ਕਹਿ ਰਹੇ ਹਨ।
ਇਹ ਵੀ ਪੜੋ:Tokyo Olympics : ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ 'ਚ ਪਾਇਆ ਭਾਰਤ ਦੀ ਝੋਲੀ ਪਹਿਲਾ ਗੋਲਡ