ਚੰਡੀਗੜ੍ਹ:ਟੋਕਿਓ ਓਲੰਪਿਕ (Tokyo Olympic) ਦੌਰਾਨ ਭਾਲਾ ਸੁੱਟਣ ਦੇ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕਰਨ ਵਾਲੇ ਅਥਲੀਟ ਨੀਰਜ ਚੋਪੜਾ (Neeraj Chopra) ਨੇ ਮੁੱਖ ਮੰਤਰੀ (Punjab CM) ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ। ਨੀਰਜ ਚੋਪੜਾ ਮੂਲ ਰੂਪ ਨਾਲ ਹਰਿਆਣਾ ਤੋਂ ਸਬੰਧ ਰਖਦੇ ਹਨ ਤੇ ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੇ ਓਲੰਪਿਕ ਜੇਤੂ ਅਥਲੀਟਾਂ (Athletes) ਲਈ ਇਕ ਭੋਜ ਰੱਖਿਆ ਸੀ। ਇਸ ਭੋਜ ਵਿੱਚ ਅਥਲੀਟਾਂ ਨੇ ਉਤਸਾਹ ਨਾਲ ਹਿੱਸਾ ਲਿਆ ਸੀ ਤੇ ਨੀਰਜ ਚੋਪੜਾ ਵੀ ਭੋਜ ਵਿੱਚ ਪੁੱਜਣ ਵਾਲੇ ਅਥਲੀਟਾਂ ਵਿੱਚ ਸ਼ਾਮਲ ਸੀ।
ਨੀਰਜ ਨੇ ਅੱਜ ਇੱਕ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਅਥਲੀਟਾਂ ਦੇ ਸਨਮਾਨ ਵਿੱਚ ਭੋਜ ਰੱਖਿਆ। ਨੀਰਜ ਨੇ ਕਿਹਾ ਹੈ ਕਿ ਉਹ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਚੰਗਾ ਭੋਜ ਸੀ। ਜਿਕਰਯੋਗ ਹੈ ਕਿ ਬੁੱਧਵਾਰ ਨੂੰ ਖਿਡਾਰੀਆਂ ਦੇ ਲਈ ਮੁੱਖ ਮੰਤਰੀ ਵੱਲੋਂ ਖੁਦ ਵੱਖ ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ ਸੀ। ਖਿਡਾਰੀਆਂ ਦੇ ਨਾਲ ਨਾਲ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਮੌਕੇ ਮੌਜੂਦ ਰਹੇ। ਪੰਜਾਬ ਦੇ ਸੀਐਮ ਵੱਲੋਂ ਪੰਜਾਬ ਦੇ ਟੋਕਿਓ ਓਲੰਪਿਅਨਾਂ ਨੂੰ ਰਾਤ ਦੇ ਖਾਣੇ ਦੀ ਦਾਵਤ ਦਿੱਤੀ ਗਈ ਸੀ। ਸਾਰੇ ਖਿਡਾਰੀ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਪਹੁੰਚੇ ਹੋਏ ਸੀ।
ਇਸ ਦੌਰਾਨ ਕੈਪਟਨ ਨੇ ਖਾਣਾ ਬਣਾਉਣ ਤੋਂ ਲੈ ਕੇ ਪਰੋਸਣ ਤੱਕ ਦੀ ਮੇਜਬਾਨੀ ਖੁਦ ਨਿਭਾਈ ਸੀ, ਜਿਹੜੀ ਕਿ ਖਿਡਾਰੀਆਂ ਨੂੰ ਖਾਸੀ ਪਸੰਦ ਆਈ। ਇਹੋ ਨਹੀਂ ਕੈਪਟਨ ਖਾਣਾ ਖਾਣ ਵੇਲੇ ਖਿਡਾਰੀਆਂ ਦੇ ਵਿਚਕਾਰ ਮੌਜੂਦ ਰਹੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਓਲੰਪੀਅਨ ਖਿਡਾਰੀਆਂ ਦੇ ਮਾਣ ਵਿਚ ਆਪਣੇ ਨਿਵਾਸ ਉਤੇ ਕੀਤੀ ਮੇਜ਼ਬਾਨੀ ਦੇ ਮਾਹੌਲ ਨੂੰ ਆਨੰਦਮਈ ਅਤੇ ਯਾਦਗਾਰੀ ਬਣਾ ਦਿੱਤਾ ਗਿਆ। ਮੁੱਖ ਮੰਤਰੀ ਵੱਲੋਂ ਸੂਬੇ ਦੇ ਓਲੰਪੀਅਨਾਂ ਅਤੇ ਭਾਲਾ ਸੁੱਟਣ ਵਾਲੇ ਨੀਰਜ ਚੋਪੜਾ ਨਾਲ ਕੀਤੇ ਵਾਅਦੇ ਮੁਤਾਬਕ ਇਨ੍ਹਾਂ ਪਲਾਂ ਨੂੰ ਅੱਜ ਸਾਕਾਰ ਰੂਪ ਦਿੱਤਾ।
ਪਕਵਾਨ ਬਣਾਉਣ ਬਾਰੇ ਕੈਪਟਨ ਨੇ ਆਪ ਦਿੱਤੀ ਜਾਣਕਾਰੀ