ਨਵੀਂ ਦਿੱਲੀ:ਹੁਣ NCERT ਦੀਆਂ ਕਿਤਾਬਾਂ ਵਿੱਚ ਇੱਕ ਨਵਾਂ ਬਦਲਾਅ ਹੋਣ ਜਾ ਰਿਹਾ ਹੈ। ਇਸ ਸਬੰਧੀ ਹੁਣ ਵਿਦਿਆਰਥੀਆਂ ਨੂੰ ਕਿਤਾਬਾਂ ਵਿੱਚ INDIA ਦੀ ਬਜਾਏ ਭਾਰਤ ਸ਼ਬਦ ਪੜ੍ਹਾਇਆ ਜਾਵੇਗਾ। ਇਸ ਸਬੰਧ ਵਿੱਚ, NCERT ਪੈਨਲ ਨੇ NCERT ਪਾਠ ਪੁਸਤਕਾਂ ਵਿੱਚ ਭਾਰਤ ਦਾ ਨਾਮ ਸ਼ਾਮਲ ਕਰਨ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ।
ਇਹ ਬਦਲਾਅ ਹੋਣਗੇ, ਮਿਲੀ ਮੰਨਜ਼ੂਰੀ:ਇਸ ਸਬੰਧੀ ਕਮੇਟੀ ਦੇ ਪ੍ਰਧਾਨ ਸੀਆਈ ਇਸਾਕ ਨੇ ਦੱਸਿਆ ਕਿ ਐਨਸੀਈਆਰਟੀ ਕਮੇਟੀ ਨੇ ਸਕੂਲੀ ਪਾਠ ਪੁਸਤਕਾਂ ਵਿੱਚ ‘ਇੰਡਿਆ’ ਦੀ ਥਾਂ ‘ਭਾਰਤ’ ਲਿਖਣ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਐਨਸੀਈਆਰਟੀ ਕਮੇਟੀ ਨੇ ਪਾਠ ਪੁਸਤਕਾਂ ਵਿੱਚ ‘ਪੁਰਾਤਨ ਇਤਿਹਾਸ’ ਦੀ ਥਾਂ ‘ਕਲਾਸੀਕਲ ਹਿਸਟਰੀ’ ਨੂੰ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਹੈ ਅਤੇ ਨਾਲ ਹੀ ਐਨਸੀਈਆਰਟੀ ਕਮੇਟੀ ਨੇ ਸਾਰੇ ਵਿਸ਼ਿਆਂ ਦੇ ਪਾਠਕ੍ਰਮ ਵਿੱਚ ਭਾਰਤੀ ਗਿਆਨ ਪ੍ਰਣਾਲੀ (ਆਈ.ਕੇ.ਐਸ.) ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ।