ਚੰਡੀਗੜ੍ਹ: ਕਰੂਜ਼ ਡਰੱਗ ਮਾਮਲੇ (cruise drug case) 'ਚ ਆਰੀਅਨ ਖਾਨ (Aryan khan) ਦੀ ਨਿਆਇਕ ਹਿਰਾਸਤ ਵਧਾਈ ਗਈ ਹੈ। ਆਰੀਅਨ ਹੁਣ 30 ਅਕਤੂਬਰ ਤੱਕ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਰਹੇਗਾ। ਇਸ ਦੇ ਨਾਲ ਹੀ ਮੁੰਬਈ ਦੇ ਡਰੱਗ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਐਨਸੀਬੀ ਨੇ ਦੇਰ ਰਾਤ ਇੱਕ ਨਸ਼ਾ ਤਸਕਰ (drug peddler) ਨੂੰ ਹਿਰਾਸਤ ਵਿੱਚ ਲਿਆ ਹੈ। ਉਹ ਇਸ ਮਾਮਲੇ ਵਿੱਚ ਮੁੱਖ ਸ਼ੱਕੀ ਹੈ। ਜਿਸਦਾ ਨਾਂ ਨਸ਼ਿਆਂ ਨਾਲ ਜੁੜੀ ਗੱਲਬਾਤ ਵਿੱਚ ਸਾਹਮਣੇ ਆਇਆ ਹੈ।
ਕਾਬਿਲੇਗੌਰ ਹੈ ਕਿ ਹਰ ਰੋਜ਼ ਐਨਸੀਬੀ ਡਰੱਗ ਦੇ ਮਾਮਲੇ ਵਿੱਚ ਨਿਰੰਤਰ ਕਾਰਵਾਈ ਕਰ ਰਹੀ ਹੈ। ਐਨਸੀਬੀ ਦੀ ਟੀਮ ਵੀਰਵਾਰ ਨੂੰ ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਦੇ ਘਰ ਪਹੁੰਚੀ। ਐਨਸੀਬੀ ਨੇ ਅਨੰਨਿਆ ਪਾਂਡੇ ਨੂੰ ਸੰਮਨ ਵੀ ਜਾਰੀ ਕੀਤੇ ਹਨ। ਏਜੰਸੀ ਦੁਆਰਾ ਅਦਾਕਾਰਾ ਨੂੰ ਦੁਪਹਿਰ 2 ਵਜੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
ਦੂਜੇ ਪਾਸੇ ਨਾਰਕੋਟਿਕਸ ਕੰਟਰੋਲ ਬਿਉਰੋ (ਐਨਸੀਬੀ) ਦੀ ਟੀਮ ਵੀਰਵਾਰ ਨੂੰ ਕਰੂਜ਼ ਡਰੱਗਜ਼ ਮਾਮਲੇ ਵਿੱਚ ਸ਼ਾਹਰੁਖ ਖਾਨ ਦੇ ਘਰ 'ਮੰਨਤ' ਪਹੁੰਚੀ ਹੈ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਆਪਣੇ ਬੇਟੇ ਆਰੀਅਨ ਖਾਨ ਨੂੰ ਮਿਲਣ ਗਏ ਸੀ, ਜੋ ਕਿ ਇੱਕ ਨਸ਼ੇ ਦੇ ਮਾਮਲੇ ਵਿੱਚ 17 ਦਿਨਾਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਸੀ। ਇਸ ਤੋਂ ਬਾਅਦ ਐਨਸੀਬੀ ਦੀ ਟੀਮ ਸ਼ਾਹਰੁਖ ਦੇ ਘਰ ਪਹੁੰਚੀ ਅਤੇ ਡਰੱਗ ਮਾਮਲੇ ਵਿੱਚ ਘਰ ਦੀ ਤਲਾਸ਼ੀ ਲਈ।
ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ਬੁੱਧਵਾਰ ਨੂੰ ਮੁੰਬਈ ਸੈਸ਼ਨ ਕੋਰਟ ਨੇ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਆਰੀਅਨ ਖਾਨ ਨੇ ਬੰਬੇ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ। ਇਸ ਦੇ ਨਾਲ ਹੀ ਵੀਰਵਾਰ ਨੂੰ ਅਦਾਲਤ ਨੇ ਆਰੀਅਨ ਖਾਨ ਦੀ ਅਰਜ਼ੀ 'ਤੇ ਸੁਣਵਾਈ ਲਈ 26 ਅਕਤੂਬਰ ਦੀ ਤਰੀਕ ਤੈਅ ਕੀਤੀ। ਪਰ ਹੁਣ ਆਰੀਅਨ ਖਾਨ ਨੂੰ 30 ਅਕਤੂਬਰ ਤੱਕ ਨਿਆਇਕ ਹਿਰਾਸਤ ਵਿੱਚ ਰਹਿਣਾ ਪਵੇਗਾ।
ਇਸ ਤੋਂ ਪਹਿਲਾਂ, ਨਾਰਕੋਟਿਕਸ ਕੰਟਰੋਲ ਬਿਉਰੋ (ਐਨਸੀਬੀ) ਦੀ ਟੀਮ ਵੀਰਵਾਰ ਨੂੰ ਸ਼ਾਹਰੁਖ ਖਾਨ ਦੇ ਘਰ 'ਮੰਨਤ' ਪਹੁੰਚੀ। ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਕਿਹਾ ਸੀ ਕਿ ਐਨਸੀਬੀ ਕਿਸੇ ਛਾਪੇਮਾਰੀ ਲਈ ਸ਼ਾਹਰੁਖ ਦੇ ਘਰ ਨਹੀਂ ਗਈ ਸੀ, ਬਲਕਿ ਮਾਮਲੇ ਨਾਲ ਜੁੜੇ ਕੁਝ ਮਹੱਤਵਪੂਰਨ ਦਸਤਾਵੇਜ਼ ਇਕੱਠੇ ਕਰਨ ਗਈ ਸੀ। ਐਨਸੀਬੀ ਨੇ ਇੱਕ ਨੋਟਿਸ ਵੀ ਦਿੱਤਾ ਸੀ। ਨੋਟਿਸ ਵਿੱਚ ਲਿਖਿਆ ਗਿਆ ਸੀ ਕਿ ਜੇਕਰ ਆਰੀਅਨ ਖਾਨ ਕੋਲ ਕੋਈ ਹੋਰ ਇਲੈਕਟ੍ਰੌਨਿਕ ਉਪਕਰਣ ਹੈ, ਤਾਂ ਇਸਨੂੰ ਐਨਸੀਬੀ ਦੇ ਹਵਾਲੇ ਕਰ ਦਿੱਤਾ ਜਾਵੇ।
ਵੀਰਵਾਰ ਸਵੇਰੇ ਸ਼ਾਹਰੁਖ ਖਾਨ ਆਪਣੇ ਬੇਟੇ ਆਰੀਅਨ ਖਾਨ ਨੂੰ ਮਿਲਣ ਗਏ, ਜੋ ਕਿ ਇੱਕ ਡਰੱਗ ਕੇਸ ਵਿੱਚ 17 ਦਿਨਾਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਸੀ। ਇਸ ਤੋਂ ਬਾਅਦ ਐਨਸੀਬੀ ਦੀ ਟੀਮ ਸ਼ਾਹਰੁਖ ਦੇ ਘਰ ਪਹੁੰਚੀ ਅਤੇ ਨੋਟਿਸ ਜਾਰੀ ਕੀਤਾ।