ਛਤੀਸਗੜ੍ਹ: ਬੀਜਾਪੁਰ ਦੇ ਤਰਾਰੇਮ ਵਿੱਚ ਸ਼ਨੀਵਾਰ ਨੂੰ ਐਸਟੀਐਫ, ਡੀਆਰਜੀ, ਸੀਆਰਪੀਐਫ ਅਤੇ ਕੋਬਰਾ ਦੇ ਸੈਨਿਕ ਨਕਸਲ ਅਪਰੇਸ਼ਨ ਲਈ ਨਿਕਲੇ ਸਨ, ਇਸ ਦੌਰਾਨ ਨਕਸਲੀ ਹਮਲੇ ਵਿੱਚ 22 ਜਵਾਨਾਂ ਦੀ ਸ਼ਹੀਦ ਤੇ 31 ਜਵਾਨ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਵਾਲੀ ਥਾਂ 'ਤੇ ਜਵਾਨ ਲਾਪਤਾ ਹਨ। ਇਲਾਕੇ ਵਿੱਚ ਅਜੇ ਤਲਾਸ਼ੀ ਮੁਹਿੰਮ ਜਾਰੀ ਹੈ। ਮੁਕਾਬਲੇ ਵਿੱਚ 9 ਤੋਂ ਵੱਧ ਨਕਸਲੀ ਮਾਰੇ ਗਏ ਹਨ। ਘਟਨਾ ਵਾਲੀ ਜਗ੍ਹਾ ਤੋਂ ਇੱਕ ਔਰਤ ਨਕਸਲੀ ਦੀ ਲਾਸ਼ ਮਿਲੀ ਹੈ। ਮੁਕਾਬਲਾ ਬੀਜਾਪੁਰ ਦੇ ਨਾਚਨੇ ਵਿੱਚ ਹੋਇਆ।
ਨਕਸਲੀ ਹਮਲੇ 'ਚ 22 ਜਵਾਨ ਸ਼ਹੀਦ, 31 ਤੋਂ ਵੱਧ ਜ਼ਖਮੀ - ਛਤੀਸਗੜ੍ਹ
ਬੀਜਾਪੁਰ ਦੇ ਤਰਾਰੇਮ ਵਿੱਚ ਸ਼ਨੀਵਾਰ ਨੂੰ ਐਸਟੀਐਫ, ਡੀਆਰਜੀ, ਸੀਆਰਪੀਐਫ ਅਤੇ ਕੋਬਰਾ ਦੇ ਸੈਨਿਕ ਨਕਸਲ ਅਪਰੇਸ਼ਨ ਲਈ ਨਿਕਲੇ ਸਨ, ਇਸ ਦੌਰਾਨ ਨਕਸਲਵਾਦੀ ਮੁਕਾਬਲੇ ਵਿੱਚ 22 ਜਵਾਨਾਂ ਦੀ ਸ਼ਹੀਦ ਤੇ 31 ਜਵਾਨ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ।

ਜ਼ਿਲੇ ਦੇ ਤਰਰੇਮ ਵਿਖੇ ਨਕਸਲੀ ਹਮਲੇ ਵਿੱਚ ਜ਼ਖਮੀ ਹੋਏ ਜਵਾਨਾਂ ਨੂੰ ਦੇਰ ਰਾਤ ਘਟਨਾ ਵਾਲੀ ਥਾਂ ਤੋਂ ਬਚਾਇਆ ਗਿਆ ਅਤੇ ਬੀਜਾਪੁਰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। ਸੂਚਨਾ ਮਿਲਦੇ ਹੀ ਜਖ਼ਮੀ ਜਵਾਨਾਂ ਨੂੰ ਦੇਖਣ ਦੇ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਜ਼ਖਮੀ ਫੌਜੀਆਂ ਨੂੰ ਵੇਖਣ ਲਈ ਹਸਪਤਾਲ ਪਹੁੰਚੇ। ਜ਼ਖਮੀ ਹੋਏ 12 ਜਵਾਨਾਂ ਨੂੰ ਹੈਲੀਕਾਪਟਰ ਰਾਹੀਂ ਰਾਏਪੁਰ ਲਿਆਂਦਾ ਗਿਆ ਹੈ। ਸਾਰੇ ਜ਼ਖਮੀ ਫੌਜੀਆਂ ਦਾ ਇਲਾਜ਼ ਜ਼ਿਲ੍ਹਾਂ ਹਸਪਤਾਲ ਵਿੱਚ ਚੱਲ ਰਿਹਾ ਹੈ।
ਮੁਠਭੇੜ 'ਤੇ ਪ੍ਰਤੀਕਰਮ ਦਿੰਦਿਆਂ ਸੂਬੇ ਦੇ ਗ੍ਰਹਿ ਮੰਤਰੀ ਤਮਰਾਧਵਾਜ ਸਾਹੂ ਨੇ ਕਿਹਾ ਕਿ ਨਕਸਲਵਾਦੀਆਂ ਨੇ ਮੋਰਟਾਰ ਲਾਂਚਰ ਨਾਲ ਸੈਨਿਕਾਂ 'ਤੇ ਹਮਲਾ ਕੀਤਾ ਸੀ। ਸਾਹੂ ਦਾ ਕਹਿਣਾ ਹੈ ਕਿ ਨਕਸਲੀਆਂ ਨੇ ਮੋਰਟਾਰ ਲਾਂਚਰ ਦੇ ਨਾਲ-ਨਾਲ ਆਧੁਨਿਕ ਹਥਿਆਰਾਂ ਨਾਲ ਹਮਲਾ ਕੀਤਾ।