ਚਾਈਬਾਸਾ: ਭਾਰਤ ਬੰਦ ਦੇ ਦੌਰਾਨ ਝਾਰਖੰਡ ਵਿੱਚ ਨਕਸਲੀਆਂ ਦੀ ਅੱਤ ਵੇਖਣ ਨੂੰ ਮਿਲ ਰਹੀ ਹੈ। ਲਾਤੇਹਾਰ ਤੋਂ ਬਾ੍ਦ ਚਾਈਬਾਸਾ ਵਿੱਚ ਵੀ ਰੇਲਵੇ ਟਰੈਕ ਨੂੰ ਉਡਾਉਣ ਦੀ ਘਟਨਾ ਸਾਹਮਣੇ ਆਈ ਹੈ। ਬੀਤੀ ਰਾਤ ਦੋ ਵਜੇ ਦੇ ਕਰੀਬ ਨਕਸਲੀਆਂ ਨੇ ਚੱਕਰਧਰਪੁਰ ਰੇਲ ਬਲਾਕ ਦੇ ਹਾਵੜਾ-ਮੁੰਬਈ ਰੇਲ ਮਾਰਗ (Howrah-Mumbai Rail track) ’ਤੇ ਲੋਟਾਪਹਾੜ ਅਤੇ ਸੋਨੂਆ ਵਿਚਾਲੇ ਇਸ ਵਾਰਦਾਤ (Incident between Lotapahara and Sonua) ਨੂੰ ਅੰਜਾਮ ਦਿੱਤਾ। ਰੇਲ ਪਟੜੀ ਬੁਰੀ ਤਰ੍ਹਾਂ ਟੁੱਟਣ ਤੋਂ ਬਾਅਦ ਇਸ ਰੂਟ ’ਤੇ ਰੇਲਾਂ ਚੱਲਣ ਵਿੱਚ ਦਿੱਕਤ ਪੇਸ਼ ਆ ਰਹੀ ਹੈ। ਰੇਲਵੇ ਦੇ ਅਫਸਰ ਰੇਲ ਟਰੈਕ ਦੀ ਮਰੰਮਤ ਕਰਨ ਵਿੱਚ ਲੱਗ ਗਏ ਹਨ।
ਰੇਲਾਂ ਚਲਾਉਣ ਵਿੱਚ ਔਕੜ
ਭਾਰਤ ਬਂਦ ਦੀ ਸ਼ੁਰੂਆਤ ਹੁੰਦਿਆਂ ਹੀ ਨਕਸਲੀਆਂ ਨੇ ਅਪ ਅਤੇ ਡਾਊਨ ਦੋਵੇਂ ਰੇਲ ਟਰੈਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ ਹੀ ਰੇਲਵੇ ਲਾਈਨ ਦੇ ਕੰਢੇ ਕਈ ਥਾਂ ਬੈਨਰ ਤੇ ਪੋਸਟਰ ਵੀ ਲਗਾਏ ਹਨ। ਰੇਲ ਪਟੜੀ ਟੁੱਟਣ ਤੋਂ ਬਾਅਦ ਮੁੰਬਈ ਮੇਲ, ਆਜਾਦ ਹਿੰਦ ਐਕਸਪ੍ਰੈਸ ਟ੍ਰੇਨ ਚੱਕਰਧਰਪੁਰ ਸਟੇਸ਼ਨ ਅਤੇ ਹੋਰ ਸਟੇਸ਼ਨਾਂ ’ਤੇ ਕਈ ਘੰਟੇ ਖੜ੍ਹੀਆਂ ਰਹੀਆਂ। ਦੂਜੇ ਪਾਸੇ ਚੱਕਰਧਰਪੁਰ ਰਾਊਰਕੇਲਾ ਸਾਰੰਡਾ ਪੈਸੇਂਜਰ ਟ੍ਰੇਨ ਵੀ ਰੱਦ ਕਰ ਦਿੱਤੀ ਗਈ। ਇਸ ਰੂਟ ’ਤੇ ਰੇਲਾਂ ਆਮ ਵਾਂਗ ਚੱਲਣ ਲਾਇਕ ਬਣਾਉਣ ਲਈ ਰੇਲ ਪ੍ਰਸ਼ਾਸਨ ਵੱਲੋਂ ਚੱਕਰਧਰਪੁਰ ਰਾਊਰਕੇਲਾ ਵਿਚਾਲੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਨਾਲ ਹੀ ਇਸ ਪੂਰੇ ਸੈਕਸ਼ਨ ਦੇ ਨਰੀਖਣ ਤੋਂ ਬਾਅਦ ਹੀ ਰੇਲ ਗੱਡੀਆਂ ਚਲਾਈਆਂ ਜਾਣਗੀਆਂ।