ਮੁੰਬਈ: ਜਲ ਸੈਨਾ ਨੇ ਬੁੱਧਵਾਰ ਨੂੰ ਸੂਚਿਤ ਕੀਤਾ ਸੀ ਕਿ ਬਹੁਤ ਮਾੜੇ ਮੌਸਮ ਨਾਲ ਲੜਦੇ ਹੋਏ ਜਵਾਨਾਂ ਨੇ ਬੈਰਾਜ ਪੀ 305 'ਤੇ ਮੌਜੂਦ 273 ਲੋਕਾਂ ਵਿਚੋਂ 184 ਨੂੰ ਬਚਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋ ਹੋਰ ਬੈਰਾਜ ਅਤੇ ਇੱਕ ਤੇਲ ਰਿਗ ਉੱਤੇ ਮੌਜੂਦ ਸਾਰੇ ਲੋਕ ਸੁਰੱਖਿਅਤ ਹਨ।
ਮੁੰਬਈ ਤੱਟ ਤੋਂ ਬੈਰਾਜ ਪੀ 305 ਦੇ ਡੁੱਬਣ ਤੋਂ ਬਾਅਦ ਅਰਬ ਸਾਗਰ ਤੋਂ 14 ਲਾਸ਼ਾਂ ਬਰਾਮਦ ਹੋਈਆਂ ਹਨ। ਹੁਣ ਤੱਕ 184 ਲੋਕਾਂ ਨੂੰ ਬਚਾ ਲਿਆ ਗਿਆ ਹੈ। ਬਚਾਅ ਕਾਰਜ ਜਾਰੀ ਹੈ।
ਦਸ ਦਈਏ ਕਿ ਚੱਕਰਵਾਤ ਤੌਕਤੇ ਦੇ ਗੁਜਰਾਤ ਦੇ ਤੱਟ ਉੱਤੇ ਆਉਣ ਤੋਂ ਕੁਝ ਘੰਟੇ ਪਹਿਲਾਂ, ਮੁੰਬਈ ਨੇੜੇ ਅਰਬ ਸਾਗਰ ਵਿੱਚ ਫਸ ਗਏ ਸੀ। ਨੇਵੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਸਵੇਰ ਤੱਕ, ਪੀ 305 'ਤੇ ਮੌਜੂਦ 184 ਜਵਾਨਾਂ ਨੂੰ ਬਚਾ ਲਿਆ ਗਿਆ ਸੀ। ਆਈਐਨਐਸ ਕੋਚੀ ਅਤੇ ਆਈਐਨਐਸ ਕੋਲਕਾਤਾ ਇਨ੍ਹਾਂ ਲੋਕਾਂ ਨਾਲ ਮੁੰਬਈ ਬੰਦਰਗਾਹ ਪਰਤ ਰਹੇ ਹਨ। ਬੁਲਾਰੇ ਨੇ ਦੱਸਿਆ, “ਆਈਐਨਐਸ ਤੇਗ, ਆਈਐਨਐਸ ਬੈਤਵਾ, ਆਈਐਨਐਸ ਬਿਆਸ, ਪੀ 81 ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਸਹਾਇਤਾ ਨਾਲ ਸਰਚ ਅਤੇ ਬਚਾਅ ਕਾਰਜ ਜਾਰੀ ਹਨ।” ਨੇਵੀ ਅਤੇ ਕੋਸਟ ਗਾਰਡ ਨੇ ਮੰਗਲਵਾਰ ਤੱਕ ਬੈਰਜੀਜੀਏਲ ਕੰਸਟਰਕਟਰ ਵਿੱਚ ਮੌਜੂਦ 137 ਲੋਕਾਂ ਨੂੰ ਬਚਾਇਆ।