ਮੁੰਬਈ: ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਆਏ ਚੱਕਰਵਾਤੀ ਤੂਫਾਨ ‘ਤੌਕਤੇ’ ਕਾਰਨ ਸਮੁੰਦਰ ਵਿੱਚ ਬੇਕਾਬੂ ਹੋ ਕੇ ਵਹਿ ਰਹੇ ਇੱਕ ਬੈਰਜ ‘ਤੇ 146 ਲੋਕਾਂ ਨੂੰ ਬਚਾ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜਲ ਸੈਨਾ ਨੇ ਮੰਗਲਵਾਰ ਸਵੇਰੇ ਬਚਾਅ ਕਾਰਜਾਂ ਲਈ ਪੀ-81 ਤਾਇਨਾਤ ਕੀਤਾ ਸੀ। ਇਹ ਸਰਚ ਅਤੇ ਬਚਾਅ ਕਾਰਜਾਂ ਲਈ ਜਲ ਸੈਨਾ ਦਾ ਮਲਟੀ-ਮਿਸ਼ਨ ਸਮੁੰਦਰੀ ਗਸ਼ਤ ਕਰਨ ਵਾਲਾ ਜਹਾਜ਼ ਹੈ।
ਇਸ ਤੋਂ ਪਹਿਲਾਂ, ਸੋਮਵਾਰ ਨੂੰ ਉਸਾਰੀ ਕੰਪਨੀ 'ਅਫਕਨਸ' ਦੇ ਬੰਬੇ ਹਾਈ ਤੇਲ ਖੇਤਰ ਵਿੱਚ ਸਮੁੰਦਰੀ ਜ਼ਹਾਜ਼ ਦੀ ਖੱਡ ਲਈ ਤਾਇਨਾਤ ਦੋ ਬੈਰਜ ਐਂਕਰਾਂ ਤੋਂ ਖਿਸਕ ਗਏ ਅਤੇ ਉਹ ਸੁਮੰਦਰ ਵਿੱਚ ਅਸੰਤੁਲਿਤ ਹੋ ਕੇ ਵਹਿਣ ਲਗੇ ਸੀ। ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਨੌ ਸੈਨਾਂ ਨੇ 3 ਫਰੰਟਲਾਈਨ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕੀਤਾ ਸੀ। ਇਨ੍ਹਾਂ ਦੋ ਬੈਰਜਾਂ ਉੱਤੇ 410 ਲੋਕ ਸਵਾਰ ਸਨ।