ਨਵੀਂ ਦਿੱਲੀ: ਜਲ ਸੈਨਾ ਦਾ ਇੱਕ ਸਿਖਲਾਈ ਮਿਗ-29ਕੇ ਜਹਾਜ਼ ਦੇ ਅਰਬ ਸਾਗਰ ਵਿੱਚ ਕਰੈਸ਼ ਹੋਣ ਜਾਣ ਦੀ ਖ਼ਬਰ ਆਈ ਹੈ। ਇਸ ਹਾਦਸੇ ਵਿੱਚ ਇੱਕ ਪਾਇਲਟ ਦੀ ਭਾਲ ਕਰ ਲਈ ਗਈ ਹੈ ਅਤੇ ਦੂਜੇ ਪਾਇਲਟ ਦੀ ਭਾਲ ਜਾਰੀ ਹੈ। ਇਹ ਹਾਦਸਾ 26 ਨਵੰਬਰ ਨੂੰ ਸ਼ਾਮੀ 5 ਵਜੇ ਦੇ ਕਰੀਬ ਹੋਇਆ ਹੈ।
ਜਲ ਸੈਨਾ ਦਾ ਮਿਗ-29ਕੇ ਅਰਬ ਸਾਗਰ 'ਚ ਹੋਇਆ ਹਾਦਸੇ ਦਾ ਸ਼ਿਕਾਰ
ਜਲ ਸੈਨਾ ਦਾ ਇੱਕ ਸਿਖਲਾਈ ਮਿਗ-29ਕੇ ਜਹਾਜ਼ ਦੇ ਅਰਬ ਸਾਗਰ ਵਿੱਚ ਕਰੈਸ਼ ਹੋਣ ਜਾਣ ਦੀ ਖ਼ਬਰ ਆਈ ਹੈ। ਇਸ ਹਾਦਸੇ ਵਿੱਚ ਇੱਕ ਪਾਇਲਟ ਦੀ ਭਾਲ ਕਰ ਲਈ ਗਈ ਹੈ ਅਤੇ ਦੂਜੇ ਪਾਇਲਟ ਦੀ ਭਾਲ ਜਾਰੀ ਹੈ। ਇਹ ਹਾਦਸਾ 26 ਨਵੰਬਰ ਨੂੰ ਸ਼ਾਮੀ 5 ਵਜੇ ਦੇ ਕਰੀਬ ਹੋਇਆ ਹੈ।
ਜਲ ਸੈਨਾ ਦਾ ਮਿਗ-29ਕੇ ਅਰਬ ਸਾਗਰ 'ਚ ਹੋਇਆ ਹਾਦਸੇ ਦਾ ਸ਼ਿਕਾਰ
ਖ਼ਬਰ ਏਜੰਸੀ ਏਐੱਨਆਈ ਨੇ ਭਾਰਤੀ ਜਲ ਸੈਨਾ ਦੇ ਹਵਾਲੇ ਨਾਲ ਦੱਸਿਆ ਹੈ ਕਿ ਇੱਕ ਮਿਗ-29ਕੇ ਸੁਮੰਦਰ 'ਤੇ ਉਡਾਣ ਭਰਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਏਐਨਆਈ ਦੇ ਅਨੁਸਾਰ ਦੂਜੇ ਪਾਇਲਟ ਦੀ ਭਾਲ ਹਵਾਈ ਅਤੇ ਧਰਾਲਤ ਦੀਆਂ ਯੂਨਿਟਾਂ ਵੱਲੋਂ ਕੀਤੀ ਜਾ ਰਹੀ ਹੈ। ਭਾਰਤੀ ਜਲ ਸੈਨਾ ਦਾ ਕਹਿਣਾ ਹੈ ਕਿ ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।