ਦਿੱਲੀ:ਜਿਥੇ ਇੱਕ ਪਾਸੇ ਪੰਜਾਬ ਕਾਂਗਰਸ ਵਿਚਾਲੇ ਕਲੇਸ਼ ਚੱਲ ਰਿਹਾ ਹੈ ਉਥੇ ਹੀ ਦੂਜੇ ਪਾਸੇ ਚਰਚਾਵਾਂ ਇਹ ਵੀ ਚੱਲ ਰਹੀਆਂ ਹਨ ਕਿ ਸਾਬਕਾ ਮੰਤਰੀ ਤੇ ਵਿਧਾਇਕ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ। ਉਥੇ ਹੀ ਇਸ ਵਿਚਾਲੇ ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨਾਲ ਮੀਟਿੰਗ ਕੀਤੀ ਜਿਸ ਕਾਰਨ ਇਹ ਚਰਚਾਵਾਂ ਹੋਰ ਵੀ ਤੇਜ ਹੋ ਗਈਆਂ।
ਇਹ ਵੀ ਪੜੋ: ਸਿੱਧੂ ਦੀ ਪ੍ਰਧਾਨਗੀ ਵਾਲੇ ਬਿਆਨ 'ਤੇ ਰਾਵਤ ਦਾ ਸਪੱਸ਼ਟੀਕਰਨ
ਇਸ ਮੀਟਿੰਗ ਦੌਰਾਨ ਪੰਜਾਬ ਮਸਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਰਹੇ, ਜਿਹਨਾਂ ਨੇ ਮੀਟਿੰਗ ਤੋਂ ਬਾਅਦ ਬਿਆਨ ਦਿੱਤੇ ਕਿ ਅਜੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ ਜਦੋਂ ਵੀ ਆਖਰੀ ਫੈਸਲਾ ਲਿਆ ਜਾਵੇਗਾ ਤਾਂ ਐਲਾਨ ਕਰ ਦਿੱਤਾ ਜਾਵੇਗਾ।
ਉਥੇ ਹੀ ਹਰੀਸ਼ ਰਾਵਤ ਨੇ ਕਿਹਾ ਕਿ ਹਾਈਕਮਾਨ ਪੰਜਾਬ ਕਾਂਗਰਸ ਦੇ ਸਾਰੇ ਮਸਲੇ ਨੂੰ ਸਾਂਤੀ ਨਾਲ ਹੱਲ ਕਰਨਾ ਚਹੁੰਦੀ ਹ ਤਾਂ ਜੋ 2022 ਦੀਆਂ ਚੋਣਾਂ ਲਈ ਇੱਕ ਚੰਗੀ ਟੀਮ ਤਿਆਰ ਕੀਤੀ ਜਾ ਸਕੇ। ਉਹਨਾਂ ਨੇ ਕਿਹਾ ਕਿ ਪਾਰਟੀ ਕਿਸੇ ਵੀ ਆਗੂ ਨੂੰ ਨਾਰਾਜ ਨਹੀਂ ਕਰੇਗੀ।
ਨਵੀਂ ਦਿੱਲੀ: ਹਾਈ ਕਮਾਂਡ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਕਾਂਗਰਸ ਦਾ ਕਲੇਸ਼ ਨਿਬੜਣ 'ਚ ਨਹੀਂ ਆ ਰਿਹਾ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਜੂਨ ਵਿੱਚ ਕਿਹਾ ਸੀ ਕਿ ਜੁਲਾਈ ਦੇ ਪਹਿਲੇ ਹਫਤੇ ਤੱਕ ਸਭ ਕੁੱਝ ਸਾਫ ਹੋ ਜਾਵੇਗਾ ਤੇ ਪਾਰਟੀ ਅੰਦਰ ਸਭ ਇਕੱਠੇ ਹੋਣਗੇ, ਪਰ ਅੱਧਾ ਜੁਲਾਈ ਲੰਘਣ ਮਗਰੋਂ ਵੀ ਰੇੜਕਾ ਬਰਕਰਾਰ ਹੈ।
ਹਰੀਸ਼ ਰਾਵਤ ਨੇ ਦਿੱਤਾ ਸੀ ਬਿਆਨ