ਪੰਜਾਬ

punjab

ETV Bharat / bharat

ਕੈਪਟਨ-ਸਿੱਧੂ ਕਲੇਸ਼ Live Update: ਸਿੱਧੂ, ਸੋਨੀਆ ਤੇ ਸਸਪੈਂਸ - ਨਵਜੋਤ ਸਿੱਧੂ

ਕਾਂਗਰਸ ਕਲੇਸ਼
ਕਾਂਗਰਸ ਕਲੇਸ਼

By

Published : Jul 16, 2021, 9:28 AM IST

Updated : Jul 16, 2021, 2:06 PM IST

14:00 July 16

ਦਿੱਲੀ 'ਚ ਮੁਲਾਕਾਤ 'ਤੇ ਕੀ ਕਹਿੰਦੇ ਹਨ ਪੰਜਾਬ ਕਾਂਗਰਸ ਦੇ ਵਿਧਾਇਕ

ਦਿੱਲੀ 'ਚ ਮੁਲਾਕਾਤ 'ਤੇ ਕੀ ਕਹਿੰਦੇ ਹਨ ਪੰਜਾਬ ਕਾਂਗਰਸ ਦੇ ਵਿਧਾਇਕ

ਨਵੀਂ ਦਿੱਲੀ ਵਿਖੇ ਅੱਜ ਹੋਏ ਪੰਜਾਬ ਕਾਂਗਰਸ ਘਟਨਾਕ੍ਰਮ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਿੱਕੀ ਢਿੱਲੋਂ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੀਡੀਆ ਕਿਆਸਰਾਈਆਂ ਨਾ ਲਗਾਵੇ, ਹਾਈਕਮਾਨ ਦਾ ਫੈਸਲਾ ਸਾਰਿਆਂ ਨੂੰ ਮਨਜ਼ੂਰ ਹੋਵੇਗਾ।  

ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਡਾ. ਅਮਰ ਸਿੰਘ ਤੇ ਅੰਮ੍ਰਿਤਸਰ ਤੋਂ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਵੀ ਹਾਈਕਮਾਨ ਦੇ ਫੈਸਲੇ ਦਾ ਇੰਤਜ਼ਾਰ ਕਰਨ ਦੀ ਗੱਲ ਕਹੀ।

13:20 July 16

ਸਿੱਧੂ ਮਸਲੇ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਿੱਕੀ ਢਿੱਲੋਂ ਦਾ ਪ੍ਰਤੀਕਰਮ

ਨਵੀਂ ਦਿੱਲੀ ਵਿਖੇ ਅੱਜ ਹੋਏ ਪੰਜਾਬ ਕਾਂਗਰਸ ਘਟਨਾਕ੍ਰਮ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਿੱਕੀ ਢਿੱਲੋਂ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੀਡੀਆ ਕਿਆਸਰਾਈਆਂ ਨਾ ਲਗਾਵੇ, ਹਾਈਕਮਾਨ ਦਾ ਫੈਸਲਾ ਸਾਰਿਆਂ ਨੂੰ ਮਨਜ਼ੂਰ ਹੋਵੇਗਾ।  

12:33 July 16

ਸਭ ਤੋਂ ਪਹਿਲਾਂ ਮੀਡੀਆ ਨੂੰ ਜਾਣਕਾਰੀ ਦੇਵਾਂਗਾ: ਹਰੀਸ਼ ਰਾਵਤ

ਮੀਡੀਆ ਦੇ ਮੁਖ਼ਾਤਬ ਹਰੀਸ਼ ਰਾਵਤ

ਮੀਡੀਆ ਨੂੰ ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਕਾਂਗਰਸ ਬਾਰੇ ਹਾਈ ਕਮਾਂਡ ਜਿਵੇਂ ਹੀ ਕੋਈ ਫੈਸਲਾ ਲੈ ਲਵੇਗੀ, ਪੰਜਾਬ ਮਾਮਲਿਆਂ ਦੇ ਇੰਚਾਰਜ ਵਜੋਂ ਮੈ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦੇਵਾਂਗਾ।

12:27 July 16

ਸਿੱਧੂ ਦਾ ਪ੍ਰਧਾਨਗੀ 'ਤੇ ਰਾਵਤ ਦਾ ਸਪਸ਼ਟੀਕਰਨ

ਮੀਟਿੰਗ ਮਗਰੋਂ ਮੀਡੀਆ ਦੇ ਮੁਖ਼ਾਤਬ ਹੁੰਦੇ ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਦੀ ਹਾਈਕਮਾਨ ਨਾਲ ਕੀ ਗੱਲਬਾਤ ਹੋਈ, ਇਸ ਬਾਰੇ ਕੋਈ ਜਾਣਕਾਰੀ ਨਹੀਂ।  

ਮੈਂ ਸਿਰਫ਼ ਮੀਡੀਆ 'ਚ ਆਏ ਬਿਆਨ ਬਾਰੇ ਕਾਂਗਰਸ ਪ੍ਰਧਾਨ ਨੂੰ ਆਪਣਾ ਸਪਸ਼ਟੀਕਰਨ ਦੇਣ ਆਇਆ ਸੀ। ਮੇਰੇ ਬਿਆਨ ਨੂੰ ਮੀਡੀਆ ਜਿਵੇਂ ਦਿਖਾਣਾ ਚਾਹੇ ਉਨ੍ਹਾਂ ਦਾ ਹੱਕ ਹੈ, ਪਰ ਕਦੇ ਨਹੀਂ ਕਿਹਾ ਕਿ ਸਿੱਧੂ ਨੂੰ ਪ੍ਰਧਾਨ ਲਗਾਇਆ ਜਾਵੇਗਾ।  

12:18 July 16

10 ਜਨਪਥ ਤੋਂ ਨਿਕਲੇ ਨਵਜੋਤ ਸਿੰਘ ਸਿੱਧੂ

ਸੋਨੀਆ ਗਾਂਧੀ ਨਾਲ ਮੁਲਾਕਾਤ ਮਗਰੋਂ ਨਵਜੋਤ ਸਿੰਘ ਸਿੱਧੂ 10 ਜਨਪਥ ਤੋਂ ਨਿਕਲੇ, ਮੀਡੀਆ ਨਾਲ ਨਹੀਂ ਕੀਤੀ ਕੋਈ ਗੱਲ 

ਨਵਜੋਤ ਸਿੰਘ ਸਿੱਧੂ ਦੀ ਸੋਨੀਆ ਗਾਂਧੀ ਨਾਲ ਮੀਟਿੰਗ ਖਤਮ ਹੋਈ। ਹਰੀਸ਼ ਰਾਵਤ ਤੇ ਰਾਹੁਲ ਗਾਂਧੀ ਵੀ ਮੀਟਿੰਗ 'ਚ ਰਹੇ ਮੌਜੂਦ  

12:09 July 16

ਰਾਹੁਲ ਗਾਂਧੀ ਵੀ ਮੀਟਿੰਗ 'ਚ ਸ਼ਾਮਲ

ਹਰੀਸ਼ ਰਾਵਤ ਪੰਹੁਚੇ 10 ਜਨਪਥ

ਰਾਹੁਲ ਗਾਂਧੀ ਵੀ ਮੀਟਿੰਗ 'ਚ ਸ਼ਾਮਲ

11:57 July 16

ਹਰੀਸ਼ ਰਾਵਤ ਪੰਹੁਚੇ 10 ਜਨਪਥ

ਕੈਪਟਨ OSD

ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਮਿਲਣ ਪੰਹੁਚੇ, ਜਿੱਥੇ ਸੋਨੀਆ ਗਾਂਧੀ ਦੀ ਨਵਜੋਤ ਸਿੱਧੂ ਨਾਲ ਮੁਲਾਕਾਤ ਜਾਰੀ ਹੈ।  

11:52 July 16

ਕਾਂਗਰਸੀ ਸੂਤਰਾਂ ਮੁਤਾਬਕ

ਕਾਂਗਰਸ ਦੇ ਇਕ ਸੂਤਰ ਨੇ ਕਿਹਾ, “ਨਵਜੋਤ ਸਿੰਘ ਸਿੱਧੂ ਨੂੰ ਦੋ ਕਾਰਜਕਾਰੀ ਪ੍ਰਧਾਨਾਂ ਦੇ ਨਾਲ ਨਵਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ। ਸੁਨੀਲ ਜਾਖੜ, ਜੋ ਇਸ ਸਮੇਂ ਪੰਜਾਬ ਕਾਂਗਰਸ ਦੀ ਅਗਵਾਈ ਕਰ ਰਹੇ ਹਨ, ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇਗਾ।

11:28 July 16

10 ਜਨਪਥ ਪੰਹੁਚੇ ਸਿੱਧੂ

ਨਵਜੋਤ ਸਿੰਘ ਸਿੱਧੂ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ਪੰਹੁਚੇ

11:21 July 16

ਫਾੜੇ ਗਏ ਸਿੱਧੂ ਦੇ ਪੋਸਟਰ

ਫਾੜੇ ਗਏ ਸਿੱਧੂ ਦੇ ਪੋਸਟਰ

ਲੁਧਿਆਣਾ 'ਚ ਬੀਤੇ ਦਿਨ ਦੁਗਰੀ ਇਲਾਕੇ 'ਚ ਲਗਾਏ ਗਏ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਫਾੜੇ ਗਏ। ਸਿੱਧੂ ਸਮਰਥਕਾਂ ਲਗਾਏ ਸਨ ਪੋਸਟਰ ਤੇ ਸਿੱਧੂ ਨੂੰ ਲਿਖਿਆ ਸੀ ਬੱਬਰ ਸ਼ੇਰ।  

11:15 July 16

ਨਵਜੋਤ ਸਿੱਧੂ ਦਿੱਲੀ ਪੰਹੁਚੇ

ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਨਵਜੋਤ ਸਿੰਘ ਸਿੱਧੂ ਦਿੱਲੀ ਪੰਹੁਚ ਗਏ ਹਨ।

10:25 July 16

ਸਾਂਸਦ ਮਨੀਸ਼ ਤਿਵਾੜੀ ਦਾ ਟਵੀਟ

ਸਾਂਸਦ ਮਨੀਸ਼ ਤਿਵਾੜੀ ਨੇ ਟਵੀਟ ਕਰ ਲਿਖਿਆ ਕਿ ਪੰਜਾਬ ਅਗਾਹਵਧੂ ਤੇ ਧਰਮ ਨਿਰਪੱਖ ਹੈ ਤੇ ਸੂਬੇ ਅੰਦਰ ਹਿੰਦੂਆਂ ਤੇ ਸਿੱਖਾਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਪਰ ਬਰਾਬਰੀ ਸਮਾਜਿਕ ਨਿਆਂ ਦੀ ਬੁਨਿਆਦ ਹੈ। 

10:16 July 16

ਨਵਜੋਤ ਸਿੱਧੂ ਦਿੱਲੀ ਤਲਬ, ਮਿਲਣਗੇ ਸੋਨੀਆ ਗਾਂਧੀ ਨੂੰ

ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਕਾਂਗਰਸ ਹਾਈ ਕਮਾਨ ਨੇ ਇੱਕ ਵਾਰ ਫਿਰ ਨਵਜੋਤ ਸਿੱਧੂ ਨੂੰ ਦਿੱਲੀ ਬੁਲਾਇਆ ਹੈ। ਜਾਣਕਾਰੀ ਅਨੁਸਾਰ ਸਿੱਧੂ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕਰਨਗੇ।

09:25 July 16

ਕੈਪਟਨ-ਸਿੱਧੂ ਕਲੇਸ਼: ਸੂਤਰਾਂ ਮੁਤਾਬਕ ਨਵਜੋਤ ਸਿੱਧੂ ਮਿਲਣਗੇ ਸੋਨੀਆ ਗਾਂਧੀ ਨੂੰ

ਨਵੀਂ ਦਿੱਲੀ: ਹਾਈ ਕਮਾਂਡ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਕਾਂਗਰਸ ਦਾ ਕਲੇਸ਼ ਨਿਬੜਣ 'ਚ ਨਹੀਂ ਆ ਰਿਹਾ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਜੂਨ ਵਿੱਚ ਕਿਹਾ ਸੀ ਕਿ ਜੁਲਾਈ ਦੇ ਪਹਿਲੇ ਹਫਤੇ ਤੱਕ ਸਭ ਕੁੱਝ ਸਾਫ ਹੋ ਜਾਵੇਗਾ ਤੇ ਪਾਰਟੀ ਅੰਦਰ ਸਭ ਇਕੱਠੇ ਹੋਣਗੇ, ਪਰ ਅੱਧਾ ਜੁਲਾਈ ਲੰਘਣ ਮਗਰੋਂ ਵੀ ਰੇੜਕਾ ਬਰਕਰਾਰ ਹੈ।  

ਵੀਰਵਾਰ ਨੂੰ ਜਾਰੀ ਰਹੀ ਉਠਾਪਟਕ  

ਵੀਰਵਾਰ ਸਵੇਰੇ ਮੀਡੀਆ ਦੇ ਗਲਿਆਰਿਆਂ 'ਚ ਖ਼ਬਰਾਂ ਆਈਆਂ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਨਿੱਜੀ ਚੈਨਲ ‘ਤੇ ਦਿੱਤੀ ਇੰਟਰਵਿਊ ਵਿੱਚ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੀਪੀਸੀਸੀ ਦਾ ਪ੍ਰਧਾਨ ਲਗਾਇਆ ਜਾਵੇਗਾ। ਸੂਤਰ ਇਸ ਬਾਰੇ ਵੀ ਦੱਸ ਰਹੇ ਸਨ ਕਿ ਸਿੱਧੂ ਦੇ ਨਾਲ ਵਿਜੇਇੰਦਰ ਸਿੰਗਲਾ ਤੇ ਸੰਤੋਖ ਚੌਧਰੀ ਨੂੰ ਸਹਿ-ਪ੍ਰਧਾਨ ਬਣਾਇਆ ਜਾਵੇਗਾ, ਮੁੱਖ ਮੰਤਰੀ ਦਾ ਚਹਿਰਾ ਕੈਪਟਨ ਅਮਰਿੰਦਰ ਸਿੰਘ ਹੀ ਰਹਿਣਗੇ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਚੌਣ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਇਆ ਜਾ ਸਕਦਾ ਹੈ।  

ਸਿੱਧੂ ਦੇ ਹੱਕ ਵਿੱਚ ਪੋਸਟਰ  

ਸਾਰਾ ਦਿਨ ਮਾਹੌਲ ਬਣਦਾ ਰਿਹਾ, ਲੁਧਿਆਣਾ ਦੇ ਦੁੱਗਰੀ ਇਲਾਕੇ ਦੇ ਵਿੱਚ ਸਿੱਧੂ ਦੇ ਹੱਕ ਵਿੱਚ ਪੋਸਟਰ ਲਗਾਇਆ ਗਿਆ ਅਤੇ ਉਸ ‘ਤੇ ਲਿਖਿਆ ਗਿਆ ਹੈ ਕਿ ਬੱਬਰ ਸ਼ੇਰ ਇੱਕੋ ਹੀ ਹੁੰਦਾ ਹੈ। ਇਸ ਮਾਮਲੇ 'ਤੇ ਲੁਧਿਆਣਾ ਤੋਂ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਜੇਕਰ ਹਾਈਕਮਾਨ ਕੋਈ ਵੀ ਫੈਸਲਾ ਲੈਂਦੀ ਹੈ ਤਾਂ ਉਹ ਸਾਰੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸਿਰ ਮੱਥੇ ਹੋਵੇਗਾ।

ਸ਼ਾਮ ਨੂੰ ਮੀਟਿੰਗਾਂ ਦਾ ਸਿਲਸਿਲਾ

ਪਾਰਟੀ ਪ੍ਰਧਾਨ ਲਾਏ ਜਾਣ ਦੀਆਂ ਖ਼ਬਰਾਂ ਦਰਮਿਆਨ ਨਵਜੋਤ ਸਿੰਘ ਸਿੱਧੂ ਵੀਰਵਾਰ ਸ਼ਾਮ ਚੰਡੀਗੜ੍ਹ ਪੰਹੁਚੇ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਠੀ ਗਏ, ਜਿੱਥੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਵੀ ਮੌਜੂਦ ਸਨ। ਇਸ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ, ਕੁਲਬੀਰ ਜ਼ੀਰਾ ਕਾਕਾ ਸਿੰਘ ਲੋਹਗੜ ਅਤੇ ਬਰਿੰਦਰਮੀਤ ਪਾੜਾ ਵੀ ਮੌਜੂਦ ਰਹੇ।  

ਕੈਪਟਨ ਦੀ ਵਿਧਾਇਕਾਂ ਤੇ ਸਾਂਸਦਾ ਨਾਲ ਮੀਟਿੰਗ

ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਦੇ ਸਿਸਵਾਂ ਫਾਰਮ ਹਾਉਸ ਵਿਖੇ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਸਮੇਤ ਪਾਰਟੀ ਦੇ 20 ਤੋਂ ਵੱਧ ਨੇਤਾਵਾਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਰਾਣਾ ਗੁਰਮੀਤ ਸਿੰਘ ਸੋਢੀ, ਅਰੁਣਾ ਚੌਧਰੀ, ਸੁੰਦਰ ਸ਼ਾਮ ਅਰੋੜਾ ਸਮੇਤ ਕੁਝ ਮੰਤਰੀਆਂ ਅਤੇ ਕੁਝ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ।

ਕੈਪਟਨ ਨੇ ਸੋਨੀਆ ਨਾਲ ਫੋਨ 'ਤੇ ਕੀਤੀ ਗੱਲ  

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਫੋਨ ਕਰ ਹਰੀਸ਼ ਰਾਵਤ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਨੂੰ ਤਲਬ ਵੀ ਕੀਤਾ  

ਹਰੀਸ਼ ਰਾਵਤ ਦਾ U-turn  

ਸ਼ਾਮ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਮਗਰੋਂ ਹਰੀਸ਼ ਰਾਵਤ ਨੇ ਕਿਹਾ ਕਿ ਮੈਂ ਇਹ ਕਦੀ ਨਹੀਂ ਕਿਹਾ ਕਿ ਨਵਜੋਤ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਜਾਵੇਗਾ। ਮੇਰੇ ਤੋਂ ਪੁੱਛਿਆ ਗਿਆ ਸੀ ਕੀ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਵੇਗਾ ਤੇ ਮੈਂ ਕਿਹਾ ਕਿ ਫੈਸਲਾ ਇਸ ਦੇ ਆਲੇ-ਦੁਆਲੇ ਹੀ ਹੋਵੇਗਾ।

ਨਵਜੋਤ ਸਿੱਧੂ ਮਿਲਣਗੇ ਸੋਨੀਆ ਗਾਂਧੀ ਨੂੰ: ਸੂਤਰ

ਪੰਜਾਬ ਕਾਂਗਰਸ ਦੇ ਕਲੇਸ਼ 'ਚ ਵੀਰਵਾਰ ਨੂੰ ਵਾਪਰੇ ਡਰਾਮੇ ਤੋਂ ਬਾਅਦ ਸ਼ੁਕਰਵਾਰ ਸਵੇਰੇ ਸੂਤਰਾਂ ਤੋਂ ਖ਼ਬਰ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਜਾਣਗੇ ਤੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ।  

Last Updated : Jul 16, 2021, 2:06 PM IST

ABOUT THE AUTHOR

...view details