ਚੰਡੀਗੜ੍ਹ: ਪਾਰਟੀ ਦੀ ਸੂਬਾਈ ਪ੍ਰਧਾਨਗੀ ਦੇ ਸਿਲਸਿਲੇ ਵਿੱਚ ਹੁਣ ਹਾਈਕਮਾਂਡ (High Command) ਨੇ ਸਿੱਧੂ ਨੂੰ ਦਿੱਲੀ ਤਲਬ ਕੀਤਾ ਹੈ ਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਵੇਣੂਗੋਪਾਲ (Venugopal) ਨਾਲ ਅੱਜ ਸ਼ਾਮ ਨੂੰ ਮੁਲਾਕਾਤ ਹੈ। ਨਵਜੋਤ ਸਿੱਧੂ ਮੁਲਾਕਾਤ ਕਰਨ ਲਈ ਪੰਜਾਬ ਭਵਨ ਦਿੱਲੀ ਪੁੱਜ ਗਏ ਹਨ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫਤਰ ਵਿਖੇ ਕੇਂਦਰੀ ਆਗੂਆਂ ਨਾਲ ਮੁਲਾਕਾਤ ਖਤਮ ਹੋ ਗਈ ਸੀ। ਇਸ ਮੀਟਿੰਗ ਉਪਰੰਤ ਹੀ ਪਤਾ ਚੱਲਿਆ ਕਿ ਪਾਰਟੀ ਪ੍ਰਧਾਨ ਸਿੱਧੂ ਹੀ ਰਹਿਣਗੇ।
ਵੇਣੂਗੋਪਾਲ ਅਤੇ ਹਰੀਸ਼ ਰਾਵਤ ਨਾਲ ਮੁਲਾਕਾਤ ਲਈ ਦਿੱਲੀ ਪਹੁੰਚੇ ਸਿੱਧੂ ਮੀਟਿੰਗ ਤੋਂ ਪਹਿਲਾਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਕੁਝ ਮੁੱਦੇ ਹਨ। ਦੋਵਾਂ ਨੇ ਹਾਈਕਮਾਂਡ ਨਾਲ ਗੱਲਬਾਤ ਕੀਤੀ ਹੈ। ਇਨ੍ਹਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਕੁਝ ਮੁੱਦੇ ਅਜਿਹੇ ਹਨ, ਜਿਨ੍ਹਾਂ ਨੂੰ ਸੁਲਝਾਉਣ ਵਿੱਚ ਸਮਾਂ ਲੱਗੇਗਾ। ਸਿੱਧੂ ਇਥੇ ਇਸੇ ਸਿਲਸਿਲੇ ਵਿੱਚ ਪੁੱਜੇ ਹਨ।
ਨਵਜੋਤ ਸਿੱਧੂ ਦੀ ਵੇਣੂਗੋਪਾਲ ਅਤੇ ਹਰੀਸ਼ ਰਾਵਤ ਨਾਲ ਮੁਲਾਕਾਤ ਜਾਰੀ ਮੀਟਿੰਗ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਮੇਰੇ ਜੋ ਵੀ ਗਿਲੇ-ਸ਼ਿਕਵੇ ਸੀ ਉਹ ਹਾਈਕਮਾਂਡ ਅੱਗੇ ਰੱਖੇ ਹਨ ਤੇ ਮੈਨੂੰ ਕਾਂਗਰਸ ਪ੍ਰਧਾਨ (ਸੋਨੀਆਂ ਗਾਂਧੀ), ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਉਪਰ ਪੂਰਾ ਭਰੋਸਾ ਹੈ।
ਨਵਜੋਤ ਸਿੱਧੂ ਦੀ ਵੇਣੂਗੋਪਾਲ ਅਤੇ ਹਰੀਸ਼ ਰਾਵਤ ਨਾਲ ਮੁਲਾਕਾਤ ਖਤਮ ਇਸ ਤੋਂ ਬਾਅਦ ਮੀਡੀਆ ਦੇ ਰੂਬਰੂ ਹੁੰਦੇ ਹੋਏ ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿਣਗੇ ਤੇ ਪੂਰੀ ਸ਼ਕਤੀ ਨਾਲ ਪਾਰਟੀ ਲਈ ਕੰਮ ਕਰਨਗੇ।
ਇੱਟ ਨਾਲ ਇੱਟ ਖੜਕਾਉਣ ਦੇ ਸਿੱਧੂ ਦੇ ਬਿਆਨ ਉਪਰੰਤ ਪਾਰਟੀ ਹਾਈਕਮਾਂਡ ਨੇ ਸੀਐਲਪੀ ਦੀ ਮੀਟਿੰਗ ਸੱਦੀ ਸੀ, ਜਿਸ ਕਾਰਨ ਅਪਮਾਨਤ ਮਹਿਸੂਸ ਕਰਦਿਆਂ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਨਵਾਂ ਮੁੱਖ ਮੰਤਰੀ ਸਿੱਧੂ ਨੂੰ ਨਹੀਂ ਬਣਾਇਆ ਗਿਆ ਤੇ ਅਨੁਸੂਚਤ ਜਾਤਾਂ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦੀ ਵਾਗਡੋਰ ਸੌਂਪ ਦਿੱਤੀ ਗਈ। ਸਿੱਧੂ ਸੁਪਰ ਸੀਐਮ ਵਜੋਂ ਹਰਕਤ ਵਿੱਚ ਆਏ ਤਾਂ ਪਾਰਟੀ ਹਾਈਕਮਾਂਡ ਦੇ ਇਸ਼ਾਰੇ ‘ਤੇ ਚੰਨੀ ਸੁਤੰਤਰ ਕੰਮ ਕਰਨ ਲੱਗੇ ਪਰ ਜਿਵੇਂ ਹੀ ਕੈਬਨਿਟ ਬਣੀ ਤੇ ਮਹਿਕਮਿਆਂ ਦੀ ਵੰਡ ਹੋਈ, ਸਿੱਧੂ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹੀ ਅਸਤੀਫਾ ਦੇ ਦਿੱਤਾ।
ਜਿਸ ਫੁਰਤੀ ਨਾਲ ਸਿੱਧੂ ਨੇ ਅਸਤੀਫਾ ਦਿੱਤਾ, ਉਸ ਤੋਂ ਬਾਅਦ ਉਹ ਉਸੇ ਫੁਰਤੀ ਨਾਲ ਅੱਗੇ ਸਰਗਰਮ ਨਹੀਂ ਰਹੇ। ਸ਼ਾਇਦ ਇਹ ਪਾਰਟੀ ਦੇ ਸਭ ਤੋਂ ਪੁਰਾਣੇ ਤੇ ਬਜੁਰਗ ਆਗੂ ਲਾਲ ਸਿੰਘ ਨਾਲ (Lal Singh) ਮੁਲਾਕਾਤ ਦਾ ਅਸਰ ਸੀ। ਇਸ ਮੁਲਾਕਾਤ ਉਪਰੰਤ ਸਿੱਧੂ ਕਾਫੀ ਦਿਨਾਂ ਤੱਕ ਚੁੱਪ ਰਹੇ ਪਰ ਉਨ੍ਹਾਂ ਫੇਰ ਟਵੀਟਾਂ ਰਾਹੀਂ ਸੀਐਮ ਚੰਨੀ (CM Channi) ਦੀ ਕਾਰਜਸ਼ੈਲੀ ‘ਤੇ ਵੀ ਸੁਆਲ ਚੁੱਕਣੇ ਸ਼ੁਰੂ ਕਰ ਦਿੱਤੇ। ਇਹੋ ਨਹੀਂ ਸਿੱਧੂ ਨੇ ਲਖੀਮਪੁਰ ਖੇੜੀ (Lakhimpur Kheri) ਜਾਣ ਦਾ ਸੱਦਾ ਦਿੱਤਾ ਤਾਂ ਜੀਰਕਪੁਰ ਵਿਖੇ ਕਾਫਲਾ ਚੱਲਣ ਤੋਂ ਪਹਿਲਾਂ ਉਨ੍ਹਾਂ ਪਾਰਟੀ ਅਤੇ ਚੰਨੀ ਬਾਰੇ ਕਥਿਤ ਤੌਰ ‘ਤੇ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਕੀਤੀ ਤੇ ਇਹ ਵੀਡੀਉ ਵਾਇਰਲ ਹੋ ਗਈ। ਇਸ ਦੇ ਨਾਲ ਹੀ ਹਾਈਕਮਾਂਡ ਨੇ ਸਿੱਧੂ ਨੂੰ ਦਿੱਲੀ ਤਲਬ ਕਰ ਲਿਆ ਸੀ।
ਇਹ ਵੀ ਪੜ੍ਹੋ:ਕੈਪਟਨ ਨਾਲ ਸੀਐੱਮ ਚਰਨਜੀਤ ਸਿੰਘ ਚੰਨੀ ਦੀ ਮੁਲਾਕਾਤ ਹੋਈ ਖਤਮ