ਚੰਡੀਗੜ੍ਹ: ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਆਮ ਲੋਕ ਲੁਭਾਵਣੀਆਂ ਸਕੀਮਾਂ ਲਈ ਪਾਲਸੀ ਫਰੇਮ ਵਰਕ, ਬਜਟ ਅਲਾਟਮੈਂਟ ਅਤੇ ਇਸ ਨੂੰ ਲਾਗੂ ਕੀਤੇ ਬਗੈਰ ਹੁਣ ਝਾਂਸੇ ਵਿੱਚ ਨਹੀਂ ਆਉਣਗੇ। ਉਨ੍ਹਾਂ ਫੇਰ ਦੁਹਰਾਇਆ ਹੈ ਕਿ ਇਤਿਹਾਸ ਦੱਸਦਾ ਹੈ ਕਿ ਲੋਕ ਲੁਭਾਵਣੇ ਉਪਾਅ ਲੋਕਾਂ ਨੂੰ ਲੰਮੇ ਸਮੇਂ ਤੱਕ ਨੁਕਸਾਨ ਪਹੁੰਚਾਉਂਦੇ ਹਨ ਤੇ ਸੱਚੇ ਨੇਤਾ ਲੌਲੀਪਾਪ ਨਹੀਂ ਦਿੰਦੇ (honest leaders), ਸਗੋਂ ਸਮਾਜ ਅਤੇ ਆਰਥਿਕਤਾ ਦੀ ਨੀਂਹ ਬਣਾਉਣ ’ਤੇ ਧਿਆਨ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਉਹ 40 ਕਰੋੜ ਰੁਪਏ ਕਮਾਉਂਦੇ ਸੀ ਪਰ ਅੱਜ 40 ਹਜਾਰ ਰੁਪਏ ਕਮਾਉਂਦੇ ਹਨ ਪਰ ਉਨ੍ਹਾਂ ਦੀ ਕਮਾਈ ਹੱਕ ਦੀ ਕਮਾਈ ਹੈ। ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਪੈਸੇ ਦਾ ਲਾਲਚ ਨਹੀਂ, ਸਗੋਂ ਨੌਕਰੀ ਦੀ ਲੋੜ ਹੈ ਤੇ ਮਹਿਲਾਵਾਂ ਨੂੰ ਇੱਕ ਹਜਾਰ ਰੁਪਏ ਦੇਣ ਦੀ ਗੱਲ ਕਰਨਾ ਗਲਤ ਹੈ, ਕਿਉਂਕਿ ਪੰਜਾਬੀ ਭੀਖ ਨਹੀਂ ਮੰਗਦਾ। ਪੰਜਾਬੀਆਂ ਤੋਂ ਅਣਖ ਵਾਲਾ ਬੰਦਾ ਕੋਈ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੱਸੇ ਕਿ ਕੀ ਦਿੱਲੀ ਵਿੱਚ ਮਹਿਲਾਵਾਂ ਨੂੰ ਇਕ ਹਜਾਰ ਰੁਪਏ ਦਿੱਤੇ।