ਪੰਜਾਬ

punjab

ETV Bharat / bharat

ਕਿਸਾਨੀ ਸਾਡੀ ਪੱਗ ਹੈ, ਜੇ ਹੱਥ ਪਾਇਆ ਤਾਂ ਵੱਢ੍ਹ ਦਿਆਂਗੇ: ਨਵਜੋਤ ਸਿੱਧੂ

ਪੰਜਾਬ ਦੇ ਸਾਰੇ ਮੰਤਰੀਆਂ ਨੇ ਖੇਤੀ ਕਾਨੂੰਨਾਂ ਖਿਲਾਫ਼ ਰਾਜਘਾਟ ਤੋਂ ਕੇਂਦਰ ਨੂੰ ਲੱਲਕਾਰ ਮਾਰੀ। ਇਸ ਦੌਰਾਨ ਕੈਪਟਨ ਦੇ ਮੰਤਰੀਆਂ ਦੇ ਨਾਲ ਹੋਰਨਾਂ ਪਾਰਟੀਆਂ ਦੇ ਆਗੂ ਵੀ ਸ਼ਾਮਿਲ ਹੋਏ।

ਨਵਜੋਤ ਸਿੱਧੂ
ਨਵਜੋਤ ਸਿੱਧੂ

By

Published : Nov 4, 2020, 10:15 PM IST

ਨਵੀਂ ਦਿੱਲੀ: ਰਾਜਘਾਟ ਵਿਖੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਸਮੂਹ ਕੈਬਿਨੇਟ ਮੰਤਰੀਆਂ ਅਤੇ ਹੋਰਨਾਂ ਪਾਰਟੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇਸ ਦੌਰਾਨ ਕਾਂਗਰਸ ਤੋਂ ਇਲਾਵਾ ਹੋਰਨਾਂ ਪਾਰਟੀਆਂ ਦੇ ਆਗੂ ਸੁਖਪਾਲ ਖਹਿਰਾ ਅਤੇ ਪਰਮਿੰਦਰ ਸਿੰਘ ਢੀਂਡਸਾ ਵੀ ਧਰਨੇ 'ਚ ਪਹੁੰਚੇ। ਇਸ ਦੌਰਾਨ ਕਾਂਗਰਸ ਦੇ ਲੀਡਰ ਨਵਜੋਤ ਸਿੰਘ ਸਿੱਧੂ ਨੇ ਵੀ ਗਰਮਜੋਸ਼ੀ ਨਾਲ ਭਾਸ਼ਣ ਦਿੱਤਾ ਅਤੇ ਮੋਦੀ ਸਰਕਾਰ ਉੱਤੇ ਨਿਸ਼ਾਨੇ ਵਿੰਨ੍ਹੇ।

ਅੰਬਾਨੀ ਤੇ ਅਡਾਨੀ ਨੂੰ ਨਹੀਂ ਵੜਣ ਦੇਵਾਂਗੇ ਪੰਜਾਬ

ਅੰਬਾਨੀ ਤੇ ਅਡਾਨੀ ਨੂੰ ਨਹੀਂ ਵੜਣ ਦੇਵਾਂਗੇ ਪੰਜਾਬ

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਮਰਨਾ ਮਨਜ਼ੂਰ ਹੈ, ਪਰ ਅੰਬਾਨੀ ਤੇ ਅਡਾਨੀ ਨੂੰ ਕਿਸੇ ਵੀ ਕੀਮਤ ਉੱਤੇ ਪੰਜਾਬ ਵਿੱਚ ਨਹੀਂ ਆਉਣ ਦੇਵਾਂਗੇ।

ਕਿਸਾਨੀਂ ਸਾਡੀ ਪੱਗ ਹੈ, ਜੇ ਹੱਥ ਪਾਇਆ ਤਾਂ ਵੱਢ ਦਿਆਂਗੇ

ਕਿਸਾਨੀਂ ਸਾਡੀ ਪੱਗ ਹੈ, ਜੇ ਹੱਥ ਪਾਇਆ ਤਾਂ ਵੱਢ ਦਿਆਂਗੇ

ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸਾਨੀਂ ਜ਼ਿੰਦਗੀ ਜਿਉਣ ਦਾ ਤਰੀਕਾ ਹੈ। ਇਹ ਸਾਡੀ ਸ਼ਾਨ ਹੈ, ਸਾਡੀ ਪੱਗੜੀ ਹੈ ਅਤੇ ਜੇ ਕਿਸੇ ਨੇ ਵੀ ਸਾਡੀ ਪੱਗੜੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੱਥ ਹੀ ਵੱਢ ਦਿਆਂਗੇ।

ਇਹ ਇਕੱਲੀ ਪੰਜਾਬ ਦੀ ਗੱਲ ਨਹੀਂ

ਇਹ ਇਕੱਲੀ ਪੰਜਾਬ ਦੀ ਗੱਲ ਨਹੀਂ

ਸਿੱਧੂ ਦਾ ਕਹਿਣਾ ਹੈ ਕਿ ਖੇਤੀ ਦੇ ਕਾਨੂੰਨਾਂ ਨੂੰ ਲੈ ਕੇ ਇਹ ਸਿਰਫ਼ ਪੰਜਾਬ ਦੀ ਗੱਲ ਨਹੀਂ ਹੈ, ਬਲਕਿ ਹੋਰਨਾਂ ਸੂਬਿਆਂ ਦੀ ਵੀ ਹੈ।

ABOUT THE AUTHOR

...view details