ਚੰਡੀਗੜ੍ਹ: ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਦੌਰਾਨ ਨਵਜੋਤ ਸਿੱਧੂ ਮੰਗਲਵਾਰ ਨੂੰ ਇੱਕ ਵਾਰ ਫੇਰ ਦਿੱਲੀ ਪੁੱਜੇ। ਜਿੱਥੇ ਬੁਧਵਰਾ ਨੂੰ ਉਨਾਂ ਪਹਿਲਾ ਪ੍ਰਿਆਕਾ ਗਾਂਧੀ ਤੇ ਫੇਰ ਦੇਰ ਸ਼ਾਮ ਰਾਹੁਲ ਗਾਂਧੀ ਨਾਲ ਮੁਲਕਾਤ ਕੀਤੀ। ਇਸ ਸਬੰਧੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਜਾਣਕਾਰੀ ਦਿੱਤੀ ਤੇ ਲਿਖਿਆ ਕਿ ਉਹਨਾਂ ਨੇ ਪ੍ਰਿਯੰਕਾ ਗਾਂਧੀ ਨਾਲ ਲੰਬੇ ਸਮੇਂ ਤੱਕ ਮੀਟਿੰਗ ਕੀਤੀ ਹੈ।
ਹਲਾਂਕਿ ਰਾਹੁਲ ਗਾਂਧੀ ਨਾਲ ਮੁਲਕਾਤ ਤੋਂ ਬਾਅਦ ਨਵਜੋਤ ਸਿੱਧੂ ਮੀਡੀਆ ਨਾਲ ਬਿੰਨਾਂ ਗਲਬਾਤ ਕੀਤੇ ਉੱਥੋ ਨਿਕਲ ਗਏ। ਪਰ ਸੂਤਰਾਂ ਮੁਤਾਬਕ ਸਿੱਧੂ ਦੀ ਦੋਵੇਂ ਲੀਡਰਾਂ ਨਾਲ ਮੁਲਕਾਤ ਤੋਂ ਬਾਅਦ ਪੰਜਾਬ ਕਾਂਗਰਸ ਚ ਪੈਦਾ ਹੋਇਆ ਅੰਦਰੂਨੀ ਕਲੇਸ਼ ਸੁਲਝਣ ਦੇ ਆਸਰ ਬਣ ਗਏ ਹਨ। ਜੇਕਰ ਸੂਤਰਾਂ ਦੀ ਮੰਨੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਹਾਈਕਾਮਨ ਦੇ ਮਾਰਮੂਲੇ ਨਾਲ ਸਹਿਮਤ ਹੋ ਗਏ ਹਨ। ਹਲਾਂਕਿ ਇਹ ਸਾਫ ਨਹੀਂ ਹੋਇਆ ਕਿ ਹਾਈਕਾਮਨ ਦਾ ਫਰਮੂਲਾ ਹੈ ਕਿ। ਪਰ ਇੰਨਾਂ ਜਰੂਰ ਕਿਹਾ ਜਾ ਰਿਹਾ ਹੈ ਕਿ ਸਿੱਧਊ ਨੂੰ ਪੰਜਾਬ ਚ ਵੱਡੀ ਜਿੰਮੇਵਾਰੀ ਜਰੂਰ ਮਿਲ ਸਕਦੀ ਹੈ।