ਪੰਜਾਬ

punjab

ETV Bharat / bharat

ਸੰਤ ਦੇ ਸਹਾਰੇ ਸਿੱਧੂ ਦਾ ਕੇਜਰੀਵਾਲ 'ਤੇ ਵਾਰ : ਜੈਨ ਮੁਨੀ ਨੇ ਕਿਹਾ ਸੀ - 'ਫ੍ਰੀ ਵੰਡ ਕੇ ਬਾਂਟਾਧਾਰ ਨਾ ਕਰੋ', ਵੀਡੀਓ ਸ਼ੇਅਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Kejriwal statement on Sidhu) ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਲੈ ਕੇ ਵੱਡਾ ਦਾਅਵਾ ਕੀਤਾ ਸੀ। ਉਹਨਾਂ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਪਹਿਲਾਂ ਆਪ ’ਚ ਆਉਣਾ ਚਾਹੁੰਦੇ ਸਨ, ਪਰ ਹੁਣ ਉਹ ਕਾਂਗਰਸ ਵਿੱਚ ਹੀ ਖੁਸ਼ ਹਨ, ਉਹ ਹੁਣ ਆਪ ਵਿੱਚ ਨਹੀਂ ਆਉਣਗੇ। ਉਥੇ ਹੀ ਹੁਣ ਨਵਜੋਤ ਸਿੱਧੂ ਨੇ ਕੇਜਰੀਵਾਲ ’ਤੇ ਨਿਸ਼ਾਨਾਂ ਸਾਧਿਆ ਹੈ।

ਸੰਤ ਦੇ ਸਹਾਰੇ ਸਿੱਧੂ ਦਾ ਕੇਜਰੀਵਾਲ 'ਤੇ ਵਾਰ : ਜੈਨ ਮੁਨੀ ਨੇ ਕਿਹਾ ਸੀ - 'ਫ੍ਰੀ ਵੰਡ ਕੇ ਬਾਂਟਾਧਾਰ ਨਾ ਕਰੋ', ਸਿੱਧੂ ਨੇ ਕੀਤੀ ਵੀਡੀਓ ਸ਼ੇਅਰ
ਸੰਤ ਦੇ ਸਹਾਰੇ ਸਿੱਧੂ ਦਾ ਕੇਜਰੀਵਾਲ 'ਤੇ ਵਾਰ : ਜੈਨ ਮੁਨੀ ਨੇ ਕਿਹਾ ਸੀ - 'ਫ੍ਰੀ ਵੰਡ ਕੇ ਬਾਂਟਾਧਾਰ ਨਾ ਕਰੋ', ਸਿੱਧੂ ਨੇ ਕੀਤੀ ਵੀਡੀਓ ਸ਼ੇਅਰ

By

Published : Dec 2, 2021, 1:20 PM IST

Updated : Dec 2, 2021, 3:56 PM IST

ਚੰਡੀਗੜ੍ਹ:ਸਵੇਰ ਤੋਂ ਹੀ ਮੀਡੀਆ ਵਿੱਚ ਖ਼ਬਰਾਂ ਚੱਲ ਰਹੀਆਂ ਸਨ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Kejriwal statement on Sidhu) ਨੇ ਦਾਅਵਾ ਕੀਤਾ ਹੈ ਕਿ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਵਿੱਚ ਆਉਣਾ ਚਾਹੁੰਦੇ ਸਨ। ਉਥੇ ਹੀ ਹੁਣ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ ਹੈ।

ਸਿੱਧੂ ਦੀ ਕੇਜਰੀਵਾਲ ਨੂੰ ਸਲਾਹ

ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਬੁੱਧੀਮਾਨ ਬਣੋ ਅਰਵਿੰਦ ਕੇਜਰੀਵਾਲ ਸਾਬ੍ਹ, ਜੇਕਰ ਇਸ ਦੁਨੀਆ ਵਿੱਚ ਕੁਝ ਹੈ ਤਾਂ ਉਹ ਸੁਧਾਰ ਹੈ’

ਇਹ ਵੀ ਪੜੋ:Punjab Assembly Election 2022: ਕੀ ਜਲਾਲਾਬਾਦ ਸੀਟ ’ਤੇ ਇਸ ਵਾਰ ਵੀ ਬਾਦਲਾਂ ਦਾ ਹੋਵੇਗਾ ਕਬਜਾ, ਜਾਣੋ ਇੱਥੇ ਦਾ ਸਿਆਸੀ ਹਾਲ...

ਕੇਜਰੀਵਾਲ ਨੇ ਕੀਤਾ ਸੀ ਦਾਅਵਾ

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ (Kejriwal statement on Sidhu) ਕੀਤਾ ਹੈ। ਇੱਕ ਨਿਜੀ ਟੀਵੀ ਚੈਨਲ ’ਤੇ ਇੰਟਰਵਿਊ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦਾ ਸਨ। ਉਹਨਾਂ ਨੇ ਕਿਹਾ ਕਿ ਹੁਣ ਉਹ ਕਾਂਗਰਸ ਵਿੱਚ ਹੀ ਖੁਸ਼ ਹਨ, ਉਹ ਹੁਣ ਆਮ ਆਦਮੀ ਪਾਰਟੀ ਵਿੱਚ ਨਹੀਂ ਆਉਣਗੇ ਇਹ ਪੱਕੀ ਗੱਲ ਹੈ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਸਿੱਧੂ ਨਾਲ ਹੋਣ ਵਾਲੀ ਗੱਲਬਾਤ ਦੱਸਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਅੰਦਰ ਦੀਆਂ ਗੱਲਾਂ ਨਹੀਂ ਦੱਸੀਆ ਜਾ ਸਕਦੀਆਂ ਹਨ।

ਸਿੱਧੂ ਦੀ ਕੇਜਰੀਵਾਲ ਨੂੰ ਸਲਾਹ

ਇਹ ਵੀ ਪੜੋ:Assembly Election 2022: ਅੱਜ ਸੂਬੇ ਦੀ ਜਨਤਾ ਨੂੰ ਵੱਡਾ ਤੋਹਫ਼ਾ ਦੇਣਗੇ ਮੁੱਖ ਮੰਤਰੀ ਚੰਨੀ

AAP ਲੱਭ ਰਹੀ ਹੈ ਮੁੱਖ ਮੰਤਰੀ ਦਾ ਚਿਹਰਾ

ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਅਸੀਂ ਚੋਣਾਂ ਦੇ ਨੇੜੇ ਆ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਾਂਗੇ। ਉਥੇ ਹੀ ਮੁੱਖ ਮੰਤਰੀ ਦੇ ਚਿਹਰੇ ’ਤੇ ਬੋਲਦੇ ਇੰਟਰਵਿਊ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਜੋ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ (face of the Chief Minister of Punjab) ਹੋਵੇਗਾ, ਉਹ ਦੇਸ਼ ਭਗਤ, ਇਮਾਨਦਾਰ ਤੇ ਕੰਮ ਕਰਨ ਵਾਲਾ ਹੋਵੇਗਾ।

ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਕਹਿ ਦਿੱਤਾ ਸੀ, ਕਿ ਪੰਜਾਬ ਲਈ ਮੁੱਖ ਮੰਤਰੀ ਦਾ ਚਿਹਰਾ ਸਿੱਖ (face of the Chief Minister Sikh) ਹੋਵੇਗਾ ਤੇ ਉਹ ਪੰਜਾਬ ਤੋਂ ਹੀ ਹੋਵੇਗਾ।

ਇਹ ਵੀ ਪੜੋ:Assembly Election 2022: ਪੰਜਾਬ ਪਹੁੰਚ ਰਹੇ ਹਨ CM ਕੇਜਰੀਵਾਲ, ਹੁਣ ਕਰਨਗੇ ਇਹ ਐਲਾਨ

Last Updated : Dec 2, 2021, 3:56 PM IST

ABOUT THE AUTHOR

...view details