ਕਿਨੌਰ : ਬਤਸਾਰੀ ਵਿਚ 25 ਜੁਲਾਈ ਨੂੰ ਪਹਾੜਾਂ ਤੋਂ ਇਕ ਚੱਟਾਨ ਟੁੱਟਣ ਕਾਰਨ 9 ਯਾਤਰੀ ਆਪਣੀ ਜਾਨ ਗੁਆ ਚੁੱਕੇ ਹਨ, ਜਦਕਿ ਇਸ ਹਾਦਸੇ ਦੌਰਾਨ ਕੁਝ ਯਾਤਰੀ ਜ਼ਖ਼ਮੀ ਵੀ ਹੋ ਗਏ, ਜਿਨ੍ਹਾਂ ਵਿਚੋਂ ਨਵੀਨ ਅਤੇ ਸ਼ਾਰਿਲ ਓਬਰਾਏ ਨਾਮ ਦੇ ਵਿਅਕਤੀਆਂ ਨੇ ਇਸ ਹਾਦਸੇ ਨੂੰ ਕੈਮਰੇ ਵਿਚ ਕੈਦ ਕਰ ਲਿਆ।
ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਅੱਜ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਗਈ ਹੈ ਅਤੇ ਦੋਵੇਂ ਲੋਕ ਇਸ ਘਟਨਾ ਬਾਰੇ ਦੱਸ ਰਹੇ ਹਨ, ਵੀਡੀਓ‘ ਚ ਇਸ ਘਟਨਾ ਦੀਆਂ ਤਸਵੀਰਾਂ ਸੱਚੀਂ ਭਿਆਨਕ ਲੱਗ ਰਹੀਆਂ ਹਨ। ਇਸ ਘਟਨਾ ਤੋਂ ਬਾਅਦ ਅਜੇ ਵੀ ਬਾਤਸਰੀ ਖੇਤਰ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ।