ਹੈਦਰਾਬਾਦ: ਰਾਸ਼ਟਰੀ ਲਘੂ ਉਦਯੋਗ ਦਿਵਸ ਹਰ ਸਾਲ 30 ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਦੇਸ਼ ਦੀ ਅਰਥਵਿਵਸਥਾ ਦੇ ਵਿਕਾਸ ਲਈ ਲਘੂ ਉਦਯੋਗਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਸਰਕਾਰ ਦੀਆਂ ਨੀਤੀਆਂ ਨਾਲ ਭਾਰਤ 'ਚ ਲਘੂ ਉਦਯੋਗ ਦਾ ਵਿਕਾਸ ਹੋਇਆ। ਇਹ ਉਦਯੋਗ ਆਪਣੀਆਂ ਜ਼ਰੂਰਤਾਂ ਜਿਵੇਂ ਕਿ ਮਸ਼ੀਨਾਂ, ਪਲਾਂਟ ਅਤੇ ਉਪਕਰਨਾਂ 'ਚ ਨਿਵੇਸ਼ ਕਰਦੇ ਹਨ। ਛੋਟੇ ਕਾਰੋਬਾਰ ਨਾ ਸਿਰਫ ਆਰਥਿਕ ਵਿਕਾਸ 'ਚ ਯੋਗਦਾਨ ਦਿੰਦੇ ਹਨ ਸਗੋ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ 'ਚ ਵੀ ਭੂਮਿਕਾ ਨਿਭਾਉਦੇ ਹਨ।
ਰਾਸ਼ਟਰੀ ਲਘੂ ਉਦਯੋਗ ਦਿਵਸ ਦਾ ਇਤਿਹਾਸ: ਸਰਕਾਰ ਨੇ ਭਾਰਤ 'ਚ ਲਘੂ ਉਦਯੋਗਾਂ ਦੇ ਵਿਕਾਸ ਲਈ ਇੱਕ ਨੀਤੀ ਤਿਆਰ ਕੀਤੀ ਸੀ। 30 ਅਗਸਤ 2000 ਨੂੰ ਕੇਂਦਰ ਸਰਕਾਰ ਨੇ ਲਘੂ ਉਦਯੋਗ ਜਾਰੀ ਕੀਤਾ। ਇਸ ਤੋਂ ਲਘੂ ਉਦਯੋਗ ਸੈਕਟਰ ਨੂੰ ਕਾਫ਼ੀ ਉਮੀਦਾਂ ਸੀ। ਕੇਂਦਰ ਨੇ ਇੱਕ ਸਾਲ ਬਾਅਦ ਅਧਿਕਾਰਿਤ ਤੌਰ 'ਤੇ 30 ਅਗਸਤ ਨੂੰ ਰਾਸ਼ਟਰੀ ਲਘੂ ਉਦਯੋਗ ਦਿਵਸ ਮਨਾਉਣ ਦਾ ਐਲਾਨ ਕੀਤਾ। ਇਸ ਤੋਂ ਬਾਅਦ 30 ਅਗਸਤ 2001 ਨੂੰ ਪਹਿਲੀ ਵਾਰ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਲਘੂ ਉਦਯੋਗ ਕਰਮਚਾਰੀਆਂ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ ਤੋਂ ਇਲਾਵਾ ਮੰਤਰਾਲੇ ਨੇ ਇੱਕ ਰਾਸ਼ਟਰੀ ਪੁਰਸਕਾਰ ਸਮਾਰੋਹ ਵੀ ਆਯੋਜਿਤ ਕੀਤਾ।