ਪੰਜਾਬ

punjab

ETV Bharat / bharat

National Press Day 2023: ਜਾਣੋ, ਅੱਜ ਦੇ ਦਿਨ ਕਿਓ ਮਨਾਇਆ ਜਾਂਦਾ ਹੈ ਰਾਸ਼ਟਰੀ ਪ੍ਰੈਸ ਦਿਵਸ ਅਤੇ ਇਸਦਾ ਮਹੱਤਵ - ਪ੍ਰੈਸ ਆਯੋਗ ਦੀ ਪਹਿਲੀ ਬੈਠਕ

National Press Day: ਹਰ ਸਾਲ 16 ਨਵੰਬਰ ਨੂੰ ਦੇਸ਼ 'ਚ ਰਾਸ਼ਟਰੀ ਪ੍ਰੈਸ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਇੱਕ ਜ਼ਿੰਮੇਵਾਰ ਅਤੇ ਆਜ਼ਾਦ ਪ੍ਰੈਸ ਦਾ ਪ੍ਰਤੀਕ ਹੈ।

National Press Day 2023
National Press Day 2023

By ETV Bharat Punjabi Team

Published : Nov 16, 2023, 8:08 AM IST

ਹੈਦਰਾਬਾਦ:ਅੱਜ ਰਾਸ਼ਟਰੀ ਪ੍ਰੈੱਸ ਦਿਵਸ ਹੈ। ਰਾਸ਼ਟਰੀ ਪ੍ਰੈੱਸ ਦਿਵਸ ਹਰ ਸਾਲ 16 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸਦਾ ਮੁੱਖ ਉਦੇਸ਼ ਪੱਤਰਕਾਰੀ ਦੀ ਆਜ਼ਾਦੀ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਪ੍ਰੈੱਸ ਕੌਂਸਲ ਆਫ਼ ਇੰਡੀਆ ਦੀ ਸਥਾਪਨਾ 4 ਜੁਲਾਈ 1966 ਨੂੰ ਕੀਤੀ ਗਈ ਸੀ ਅਤੇ ਕੌਂਸਲ ਨੇ 16 ਨਵੰਬਰ 1966 ਤੋਂ ਆਪਣਾ ਕੰਮ ਸ਼ੁਰੂ ਕੀਤਾ ਸੀ। ਉਦੋਂ ਤੋਂ ਇਹ ਦਿਨ ਹਰ ਸਾਲ ਮਨਾਇਆ ਜਾਂਦਾ ਹੈ।

ਰਾਸ਼ਟਰੀ ਪ੍ਰੈਸ ਦਿਵਸ ਦਾ ਇਤਿਹਾਸ: ਭਾਰਤੀ ਪ੍ਰੈਸ ਕੌਂਸਲ ਦੀ ਸਥਾਪਨਾ ਦੇ ਜਸ਼ਨ ਵਿੱਚ ਪੂਰੇ ਦੇਸ਼ 'ਚ ਰਾਸ਼ਟਰੀ ਪ੍ਰੈਸ ਦਿਵਸ ਮਨਾਇਆ ਜਾਂਦਾ ਹੈ। ਰਾਸ਼ਟਰੀ ਪ੍ਰੈਸ ਕੌਂਸਲ ਦੀ ਸਥਾਪਨਾ 1966 'ਚ ਪ੍ਰੈਸ ਆਯੋਗ ਦੀ ਪਹਿਲੀ ਬੈਠਕ 'ਚ ਕੀਤੀ ਗਈ ਸੀ। ਇਸ ਬੈਠਕ 'ਚ ਪੀਸੀਆਈ ਨੂੰ ਪ੍ਰੈਸ ਲਈ ਇੱਕ ਸੁਤੰਤਰ ਨਿਗਰਾਨ ਵਜੋਂ ਅਤੇ ਭਾਰਤ ਵਿੱਚ ਪੱਤਰਕਾਰੀ ਦੀ ਨੈਤਿਕਤਾ ਅਤੇ ਪ੍ਰੈਸ ਦੀ ਆਜ਼ਾਦੀ ਦੀ ਰੱਖਿਆ ਕਰਨ ਦੀ ਕਲਪਨਾ ਕੀਤੀ ਗਈ ਸੀ। ਕਈ ਵਿਚਾਰ ਅਤੇ ਚਰਚਾਂ ਤੋਂ ਬਾਅਦ 16 ਨਵੰਬਰ 1966 ਨੂੰ ਭਾਰਤੀ ਪ੍ਰੈਸ ਕੌਂਸਲ ਹੋਂਦ ਵਿੱਚ ਆਈ। ਉਦੋਂ ਤੋਂ ਭਾਰਤੀ ਪ੍ਰੈਸ ਕੌਂਸਲ ਪ੍ਰਦਾਨ ਕੀਤੇ ਜਾਣ ਵਾਲੀ ਰਿਪੋਰਟ ਦੀ ਗੁਣਵਤਾ ਦੀ ਨਿਗਰਾਨੀ ਲਈ ਇੱਕ ਏਜੰਸੀ ਦੇ ਰੂਪ 'ਚ ਕੰਮ ਕਰ ਰਹੀ ਹੈ।

ਰਾਸ਼ਟਰੀ ਪ੍ਰੈਸ ਦਿਵਸ ਦਾ ਮਹੱਤਵ: ਅਜ਼ਾਦ ਪ੍ਰੈਸ ਨੂੰ ਹਮੇਸ਼ਾਂ ਨਾ ਬੋਲਣ ਵਾਲਿਆਂ ਦੀ ਆਵਾਜ਼ ਕਿਹਾ ਜਾਂਦਾ ਹੈ। ਇਹ ਬੁਰਾਈਆਂ ਨੂੰ ਉਜਾਗਰ ਕਰਦਾ ਹੈ ਅਤੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ​​ਕਰਨ ਦੀ ਪ੍ਰਕਿਰਿਆ ਵਿੱਚ ਸਰਕਾਰ ਦੀ ਮਦਦ ਕਰਦਾ ਹੈ। ਇਸਨੂੰ ਮਜ਼ਬੂਤ ​​ਲੋਕਤੰਤਰ ਦੇ ਚਾਰ ਥੰਮ੍ਹਾਂ ਵਿੱਚੋਂ ਇੱਕ ਵੀ ਕਿਹਾ ਜਾਂਦਾ ਹੈ। ਕੌਂਸਲ ਭਾਰਤ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਆਜ਼ਾਦ ਪ੍ਰੈਸ ਦੀ ਰੱਖਿਆ ਲਈ ਅੰਦਰੂਨੀ ਤੌਰ 'ਤੇ ਬਣਾਈ ਗਈ ਸੀ। ਇਸ ਲਈ ਸੰਸਥਾ ਇਹ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰਦੀ ਹੈ ਕਿ ਪੱਤਰਕਾਰੀ ਦੀ ਭਰੋਸੇਯੋਗਤਾ ਨਾਲ ਸਮਝੌਤਾ ਨਾ ਕੀਤਾ ਜਾਵੇ।

ABOUT THE AUTHOR

...view details