ਚੰਡੀਗੜ੍ਹ: ਨੈਸ਼ਨਲ ਪੇਰੇਂਟਸ ਡੇਅ(National Parents’ Day) ਜੋ ਅੱਜ ਭਾਵ 25 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਆਪਣੇ ਮਾਤਾ- ਪਿਤਾ ਨੂੰ ਸਮਰਪਿਤ ਕੌਮੀ ਮਾਤਾ ਪਿਤਾ ਦਿਵਸ ਹਰ ਸਾਲ ਜੁਲਾਈ ਮਹੀਨੇ ਦੇ ਆਖਰੀ ਐਤਵਾਰ ਨੂੰ ਮਨਾਇਆ ਜਾਂਦਾ ਹੈ।
ਇਸ ਦਿਨ ਦੀ ਸ਼ੁਰੂਆਤ ਪਹਿਲੀ ਵਾਰ 8 ਮਈ 1973 ਨੂੰ ਦੱਖਣ ਕੋਰੀਆ ਤੋਂ ਹੋਈ ਸੀ। ਦੱਖਣ ਕੋਰੀਆ 'ਚ ਹਰ ਸਾਲ 8 ਮਈ ਨੂੰ ਹੀ ਪੇਰੇਂਟਸ ਡੇਅ ਮਨਾਇਆ ਜਾਂਦਾ ਹੈ। ਹਾਲਾਂਕਿ ਅਧਿਕਾਰਿਤ ਤੌਰ 'ਤੇ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸਾਲ 1894 'ਚ ਅਮਰੀਕਾ ਤੋਂ ਕੀਤੀ ਗਈ ਸੀ। ਜਦ ਤੋਂ ਹੀ ਇਸ ਦਿਨ ਨੂੰ ਵਿਸ਼ੇਸ਼ ਰੂਪ 'ਚ ਮਨਾਇਆ ਜਾਂਦਾ ਹੈ।