ਹੈਦਰਾਬਾਦ: ਅੱਜ ਭਾਰਤ ਦੇ ਮਹਾਨ ਗਣਿਤ-ਸ਼ਾਸਤਰੀ ਰਾਮਾਨੁਜਨ ਦਾ ਜਨਮਦਿਨ ਹੈ। ਇਨ੍ਹਾਂ ਨੂੰ ਗਣਿਤ ਦਾ ਜਾਦੂਗਰ ਕਿਹਾ ਜਾਂਦਾ ਹੈ, ਕਿਉਕਿ ਗਣਿਤ ਨੂੰ ਲੈ ਕੇ ਇਨ੍ਹਾਂ ਨੇ ਛੋਟੀ ਉਮਰ 'ਚ ਹੀ ਕਈ ਸਿਧਾਂਤ ਅਤੇ ਸਾਢੇ ਤਿੰਨ ਹਜ਼ਾਰ ਤੋਂ ਵੱਧ ਸੂਤਰ ਦਿੱਤੇ। ਗਣਿਤ ਦੇ ਖੇਤਰ 'ਚ ਇਨ੍ਹਾਂ ਦੁਆਰਾ ਦਿੱਤੇ ਗਏ ਮਹੱਤਵਪੂਰਨ ਯੋਗਦਾਨ ਦੀ ਯਾਦ 'ਚ ਹਰ ਸਾਲ ਸ਼੍ਰੀਨਿਵਾਸ ਰਾਮਾਨੁਜਨ ਦੇ ਜਨਮਦਿਨ ਵਾਲੇ ਦਿਨ 22 ਦਸੰਬਰ ਨੂੰ ਰਾਸ਼ਟਰੀ ਗਣਿਤ ਦਿਵਸ ਮਨਾਇਆ ਜਾਂਦਾ ਹੈ। ਭਾਰਤ ਸਰਕਾਰ ਨੇ 26 ਫਰਵਰੀ 2012 ਨੂੰ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸ਼੍ਰੀਨਿਵਾਸ ਰਾਮਾਨੁਜਨ ਦੇ ਜਨਮਦਿਨ ਨੂੰ ਰਾਸ਼ਟਰੀ ਗਣਿਤ ਦਿਵਸ ਵਜੋ ਮਨਾਏ ਜਾਣ ਦਾ ਐਲਾਨ ਕੀਤਾ ਸੀ।
National Mathematics Day: ਕਿਉ ਮਨਾਇਆ ਜਾਂਦਾ ਹੈ ਰਾਸ਼ਟਰੀ ਗਣਿਤ ਦਿਵਸ ਅਤੇ ਜਾਣੋ ਭਾਰਤ ਦੇ ਮਹਾਨ ਗਣਿਤ-ਸ਼ਾਸਤਰੀ ਦੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲਾਂ
National Mathematics Day 2023: ਸ਼੍ਰੀਨਿਵਾਸ ਰਾਮਾਨੁਜਨ ਭਾਰਤ ਦੇ ਮਹਾਨ ਗਣਿਤ-ਸ਼ਾਸਤਰੀ ਹਨ। ਗਣਿਤ 'ਚ ਉਨ੍ਹਾਂ ਦੇ ਯੋਗਦਾਨ ਦੇ ਕਾਰਨ ਸਾਲ 2012 ਤੋਂ ਹਰ ਸਾਲ ਇਨ੍ਹਾਂ ਦੇ ਜਨਮਦਿਨ ਵਾਲੇ ਦਿਨ 22 ਦਸੰਬਰ ਨੂੰ ਰਾਸ਼ਟਰੀ ਗਣਿਤ ਦਿਵਸ ਮਨਾਇਆ ਜਾਂਦਾ ਹੈ।
Published : Dec 21, 2023, 11:08 PM IST
ਸ਼੍ਰੀਨਿਵਾਸ ਰਾਮਾਨੁਜਨ ਦੇ ਜੀਵਨ ਬਾਰੇ: ਸ਼੍ਰੀਨਿਵਾਸ ਰਾਮਾਨੁਜਨ ਦਾ ਜਨਮ 1887 'ਚ ਤਾਮਿਲਨਾਡੂ ਵਿਖੇ ਹੋਇਆ। ਇਨ੍ਹਾਂ ਨੇ ਸਿਰਫ਼ 12 ਸਾਲ ਦੀ ਉਮਰ 'ਚ ਹੀ ਤਿਕੋਣਮਿਤੀ ਵਿੱਚ ਮੁਹਾਰਤ ਹਾਸਲ ਕੀਤੀ ਅਤੇ ਕਈ ਪ੍ਰਮੇਯ ਵਿਕਸਿਤ ਕੀਤੇ। ਸ਼੍ਰੀਨਿਵਾਸ ਰਾਮਾਨੁਜਨ ਦਾ Infinite Series, Fractions, Number Theory ਅਤੇ Mathematical Analysis ਵਿੱਚ ਵੀ ਮਹੱਤਵਪੂਰਨ ਯੋਗਦਾਨ ਰਿਹਾ ਹੈ। ਰਾਮਾਨੁਜਨ ਨੂੰ ਗਣਿਤ ਸਿਧਾਂਤਾ 'ਤੇ ਕੰਮ ਕਰਨ ਦੇ ਕਾਰਨ 'London Mathematics Society' 'ਚ ਚੁਣਿਆ ਗਿਆ। ਸ਼੍ਰੀਨਿਵਾਸ ਰਾਮਾਨੁਜਨ 'ਤੇ ਫਿਲਮ ਵੀ ਬਣ ਚੁੱਕੀ ਹੈ। 2015 'ਚ 'The Man Who Knew Infinity' ਫਿਲਮ ਰਿਲੀਜ਼ ਹੋਈ ਸੀ, ਜਿਸ ਚ ਸ਼੍ਰੀਨਿਵਾਸ ਰਾਮਾਨੁਜਨ ਦੀ ਭੂਮਿਕਾ ਬ੍ਰਿਟਿਸ਼-ਇੰਡੀਅਨ ਅਦਾਕਾਰ ਦੇਵ ਪਾਟਿਲ ਨੇ ਨਿਭਾਈ ਸੀ। ਸ਼੍ਰੀਨਿਵਾਸ ਰਾਮਾਨੁਜਨ ਦਾ ਦੇਹਾਂਤ 33 ਸਾਲ ਦੀ ਉਮਰ 'ਚ ਟੀਬੀ ਦੀ ਬਿਮਾਰੀ ਕਾਰਨ ਹੋ ਗਿਆ ਸੀ, ਪਰ ਘਟ ਉਮਰ 'ਚ ਹੀ ਉਹ ਆਪਣੇ ਕੰਮਾਂ ਨਾਲ ਦੇਸ਼-ਵਿਦੇਸ਼ ਤੱਕ ਸਫ਼ਲਤਾ ਹਾਸਲ ਕਰ ਚੁੱਕੇ ਸੀ।
ਸ਼੍ਰੀਨਿਵਾਸ ਰਾਮਾਨੁਜਨ ਭਗਵਾਨ ਦੇ ਪ੍ਰਤੀ ਵਿਸ਼ਵਾਸ ਰੱਖਦੇ ਸੀ। ਗਣਿਤ ਨੂੰ ਲੈ ਕੇ ਉਨ੍ਹਾਂ ਨੇ ਕਈ ਸਿਧਾਂਤ ਦਿੱਤੇ ਅਤੇ ਗਣਿਤ ਨਾਲ ਜੁੜੀਆਂ ਪੁਰਾਣੀਆ ਸਮੱਸਿਆਵਾਂ ਨੂੰ ਹੱਲ ਕੀਤਾ। ਸ਼੍ਰੀਨਿਵਾਸ ਰਾਮਾਨੁਜਨ ਦੇ ਦੇਹਾਂਤ ਦੇ 56 ਸਾਲ ਬਾਅਦ ਉਨ੍ਹਾਂ ਦੀ ਇੱਕ ਨੋਟਬੁੱਕ ਸਾਹਮਣੇ ਆਈ ਸੀ, ਜਿਸ 'ਚ ਸ਼੍ਰੀਨਿਵਾਸ ਰਾਮਾਨੁਜਨ ਦੁਆਰਾ ਦਿੱਤੇ ਗਏ ਕਈ ਸਮੀਕਰਨਾਂ 'ਤੇ ਅਜੇ ਵੀ ਅਧਿਐਨ ਚੱਲ ਰਿਹਾ ਹੈ, ਕਿਉਕਿ ਉਨ੍ਹਾਂ ਦੀ Theory ਕਾਫ਼ੀ ਹੈਰਾਨ ਕਰਨ ਵਾਲੀ ਹੈ। ਕਿਹਾ ਜਾਂਦਾ ਹੈ ਕਿ ਸ਼੍ਰੀਨਿਵਾਸ ਰਾਮਾਨੁਜਨ ਰਾਤ ਨੂੰ ਉੱਠ ਕੇ ਗਣਿਤ ਦੇ ਸੂਤਰ ਲਿਖਣ ਲੱਗ ਜਾਂਦੇ ਸੀ ਅਤੇ ਫਿਰ ਸੌਦੇਂ ਸੀ।