ਨਵੀਂ ਦਿੱਲੀ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਦੇ ਬਜਟ ਸੈਸ਼ਨ 2023 ਵਿੱਚ ਅੱਜ ਵੀਰਵਾਰ ਨੂੰ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਚਰਚਾ ਦਾ ਜਵਾਬ ਦੇ ਰਹੇ ਹਨ। ਰਾਜ ਸਭਾ (PM Modi in Rajya Sabha) ਵਿੱਚ ਪੀਐਮ ਨੇ ਕਾਂਗਰਸ ਉੱਤੇ ਸ਼ੇਅਰ ਰਾਹੀ ਸ਼ਬਦੀ ਵਾਰ ਕੀਤੇ।
ਇਸ ਦੌਰਾਨ ਵਿਰੋਧੀ ਧਿਰ ਦਾ ਹੰਗਾਮਾ ਸ਼ੁਰੂ ਹੋ ਗਿਆ ਹੈ। ਹੰਗਾਮੇ ਦੇ ਜਵਾਬ ਵਿੱਚ ਪੀਐਮ ਮੋਦੀ ਨੇ ਕਿਹਾ ਕਿ 'ਚਿੱਕੜ' ਉਸ ਦੇ ਕੋਲ ਸੀ, ਮੇਰੇ ਕੋਲ ਸੀ ਗੁਲਾਲ, ਜੋ ਜਿਸ ਕੋਲ ਸੀ ਉਸ ਨੇ ਦਿੱਤਾ ਉਛਾਲ' ਉਨ੍ਹਾਂ ਕਿਹਾ ਕਿ ਤੁਸੀਂ ਜਿੰਨਾ ਚਿੱਕੜ ਸੁੱਟੋਗੇ, ਉਨ੍ਹਾਂ ਹੀ ਕਮਲ ਖਿੜੇਗਾ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਕਾਂਗਰਸ ਨੇ 6 ਦਹਾਕੇ ਬਰਬਾਦ ਕੀਤੇ।
ਕਾਂਗਰਸ ਨੇ ਆਪਣੇ ਰਾਜ ਦੌਰਾਨ ਰਾਹ ਵਿੱਚ ਟੋਏ ਪਾਏ:-ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਰੰਜੁਨ ਖੜ੍ਹਗੇ ਨੇ ਕਿਹਾ ਕਿ ਕਾਂਗਰਸ ਵਿਕਾਸ ਕੀਤਾ ਅਤੇ ਫਾਇਦਾ ਨਰੇਂਦਰ ਮੋਦੀ ਲੈ ਰਹੇ ਨੇ। ਮੋਦੀ ਨੇ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਆਪਣੇ ਰਾਜ ਦੌਰਾਨ ਪੂਰੇ ਦੇਸ਼ ਅੰਦਰ ਵਿਕਾਸ ਦੇ ਰਾਹ ਵਿੱਚ ਟੋਏ ਪਾ ਦਿੱਤੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ਪਿੱਛੇ ਕਰ ਦਿੱਤਾ ਅਤੇ ਛੋਟੇ ਦੇਸ਼ ਅੱਗੇ ਨਿਕਲ ਗਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੂਰੇ ਸਿਸਟਮ ਉੱਤੇ ਕਬਜ਼ਾ ਕਰ ਲਿਆ ਸੀ। ਕਾਂਗਰਸ ਨੇ ਕੋਈ ਵੀ ਸਹੀ ਹੱਲ ਨਹੀਂ ਕੀਤਾ।
ਕਾਂਗਰਸ ਸਰਕਾਰ ਸਮੇਂ 14 ਕਰੋੜ ਗੈਸ ਸਿਲੰਡਰ ਸਨ :-ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ 66 ਸਾਲਾਂ ਵਿੱਚ ਸਿਰਫ 14 ਕਰੋੜ ਗੈਸ ਸਿਲੰਡਰ ਸਨ। ਉਨ੍ਹਾਂ ਕਿਹਾ ਕਿ ਹਰ ਘਰ ਵਿੱਚ ਐੱਲਪੀਜੀ ਕਨੈਕਸ਼ਨ ਲਈ ਭਾਜਪਾ ਨੇ ਦਿਨ ਰਾਤ ਇੱਕ ਕੀਤਾ ਅਤੇ ਇਸ ਦੀ ਪੂਰਤੀ ਲਈ ਸਰਕਾਰ ਨੇ ਖਰਚਾ ਕਰਕੇ ਹਰ ਘਰ ਤੱਕ ਐੱਲਪੀਜੀ ਪਹੁੰਚਾਉਣ ਦਾ ਯਤਨ ਕੀਤਾ ਅਤੇ ਭਾਜਪਾ ਨੇ 32 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਐੱਲਪੀਜੀ ਸਿਲੰਡਰ ਪਹੁੰਚਾਏ ਨੇ। ਉਨ੍ਹਾਂ ਕਿਹਾ ਇਸ ਕੰਮ ਨਾਲ ਆਮ ਆਦਮੀ ਨੂੰ ਫਾਇਦਾ ਮਿਲਿਆ।
ਇਹ ਵੀ ਪੜੋ:-PM Modi in Rajya Sabha: ਪੀਐੱਮ ਮੋਦੀ ਨੇ ਕਿਹਾ- ਵਿਰੋਧੀਆਂ ਦੇ ਉਛਾਲੇ ਚਿੱਕੜ ਕਾਰਨ ਉੱਗਿਆ ਕਮਲ ਦਾ ਫੁੱਲ